ਲੋਕ ਸਭਾ: ਖੇਤੀ ਕਾਨੂੰਨਾਂ ’ਤੇ ਵੱਖਰੀ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ, ਸਦਨ ਦੀ ਕਾਰਵਾਈ ਰਾਤ 9 ਵਜੇ ਤਕ ਲਈ ਮੁਲਤਵੀ : The Tribune India

ਲੋਕ ਸਭਾ: ਖੇਤੀ ਕਾਨੂੰਨਾਂ ’ਤੇ ਵੱਖਰੀ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ, ਸਦਨ ਦੀ ਕਾਰਵਾਈ ਰਾਤ 9 ਵਜੇ ਤਕ ਲਈ ਮੁਲਤਵੀ

ਲੋਕ ਸਭਾ: ਖੇਤੀ ਕਾਨੂੰਨਾਂ ’ਤੇ ਵੱਖਰੀ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ, ਸਦਨ ਦੀ ਕਾਰਵਾਈ ਰਾਤ 9 ਵਜੇ ਤਕ ਲਈ ਮੁਲਤਵੀ

ਨਵੀਂ ਦਿੱਲੀ, 3 ਫਰਵਰੀ

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਤੋਂ ਪਹਿਲਾਂ ਕਿਸਾਨਾਂ ਦੇ ਮੁੱਦੇ ’ਤੇ ਵੱਖਰੀ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਹੇਠਲੇ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੇ ਜਾਣ ਬਾਅਦ ਸ਼ਾਮ 7 ਵਜੇ, ਰਾਤ 9 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। ਮੈਂਬਰਾਂ ਦੇ ਹੰਗਾਮੇ ਕਾਰਨ ਬੁੱਧਵਾਰ ਨੂੰ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੀ ਕਾਰਵਾਈ ਨਹੀਂ ਚਲ ਸਕੀ।

ਅੱਜ ਜਿਵੇਂ ਹੀ ਸਦਨ ਸ਼ਾਮ 4 ਵਜੇ ਮਿਲਿਆ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿੰਦੇ ਹੋਏ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਕਿ ਇਹ ਮਾਮਲਾ ਦੇਸ਼ ਦਾ ਅਕਸ ਖਰਾਬ ਕਰ ਰਿਹਾ ਹੈ। ਮੈਂਬਰਾਂ ਨੂੰ ਆਪਣੀਆਂ ਸੀਟਾਂ 'ਤੇ ਵਾਪਸ ਜਾਣ ਦਾ ਸੱਦਾ ਦਿੰਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਦਨ ਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ। ਨਹੀਂ ਤਾਂ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨੀ ਪਵੇਗੀ। ਪਰ ਵਿਰੋਧੀ ਮੈਂਬਰਾਂ ਨੇ ਰੌਲਾ ਜਾਰੀ ਰੱਖਿਆ ਤੇ ਸਦਨ ਸ਼ਾਮ 4.30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਾਢੇ ਚਾਰ ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਪਹਿਲਾਂ ਵਾਲੇ ਹਾਲਾਤ ਰਹੇ ਤੇ ਸਦਨ ਸ਼ਾਮ 5ਵਜੇ ਤੱਕ ਉਠਾ ਦਿੱਤਾ ਗਿਆ। ਸ਼ਾਮ 5 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪਹਿਲਾਂ ਵਾਲੇ ਹਾਲਾਤ ਰਹੇ ਜਿਸ ਕਾਰਨ ਕਾਰਵਾਈ ਰਾਤ 7 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। 7 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੁੜ ਹੰਗਾਮਾ ਕੀਤਾ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਰਾਤ 9 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All