ਪ੍ਰਧਾਨਗੀ ਦੀ ਚੋਣ ਕਿਸੇ ਖ਼ਿਲਾਫ਼ ਨਹੀਂ, ਸਗੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੜ ਰਿਹਾ ਹਾਂ: ਖੜਗੇ : The Tribune India

ਪ੍ਰਧਾਨਗੀ ਦੀ ਚੋਣ ਕਿਸੇ ਖ਼ਿਲਾਫ਼ ਨਹੀਂ, ਸਗੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੜ ਰਿਹਾ ਹਾਂ: ਖੜਗੇ

ਪ੍ਰਧਾਨਗੀ ਦੀ ਚੋਣ ਕਿਸੇ ਖ਼ਿਲਾਫ਼ ਨਹੀਂ, ਸਗੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੜ ਰਿਹਾ ਹਾਂ: ਖੜਗੇ

ਨਵੀਂ ਦਿੱਲੀ, 2 ਅਕਤੂਬਰ

ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਹੈ ਕਿ ਉਹ ਇਸ ਚੋਣ ਵਿੱਚ ਕਿਸੇ ਦੇ ਖ਼ਿਲਾਫ਼ ਨਹੀਂ ਸਗੋਂ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਧਾਰਨਾ ਨੂੰ ਵੀ ਖਾਰਜ ਕਰ ਦਿੱਤਾ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਉਹ ਕਈ ਸੀਨੀਅਰ ਅਤੇ ਨੌਜਵਾਨ ਕਾਂਗਰਸੀ ਨੇਤਾਵਾਂ ਦੇ ਕਹਿਣ 'ਤੇ ਚੋਣ ਮੈਦਾਨ 'ਚ ਉਤਰੇ ਹਨ।ਇਸ ਦੌਰਾਨ ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਦੱਸਿਆ,‘ਕਾਂਗਰਸ ਪ੍ਰਧਾਨ ਦੀ ਨਿਰਪੱਖ ਚੋਣ ਲਈ ਦੀਪੇਂਦਰ ਹੁੱਡਾ, ਸਈਅਦ ਨਾਸਿਰ ਹੁਸੈਨ ਅਤੇ ਮੈਂ ਕਾਂਗਰਸ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹੁਣ ਅਸੀਂ ਮਲਿਕਾਰਜੁਨ ਖੜਗੇ ਲਈ ਪ੍ਰਚਾਰ ਕਰਾਂਗੇ।’ ਖੜਗੇ ਖ਼ਿਲਾਫ਼ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਚੋਣ ਮੈਦਾਨ ਵਿਚ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All