ਸਮੁੰਦਰੀ ਤੂਫਾਨ ਗੁਲਾਬ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟਾਂ ਨਾਲ ਟਕਰਾਇਆ; ਦੋ ਮਛੇਰਿਆ ਦੀ ਮੌਤ

ਸਮੁੰਦਰੀ ਤੂਫਾਨ ਗੁਲਾਬ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟਾਂ ਨਾਲ ਟਕਰਾਇਆ; ਦੋ ਮਛੇਰਿਆ ਦੀ ਮੌਤ

ਭੁਵਨੇਸ਼ਵਰ, 26 ਸਤੰਬਰ

ਸਮੁੰਦਰੀ ਤੂਫਾਨ ਗੁਲਾਬ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟਾਂ ਨਾਲ ਟਕਰਾਉਣਾ ਸ਼ੁਰੂ ਹੋ ਗਿਆ ਹੈ ਤੇ ਇਹ ਪ੍ਰਕਿਰਿਆ ਅਗਲੇ ਤਿੰਨ ਘੰਟੇ ਜਾਰੀ ਰਹੇਗੀ। ਭਾਰਤੀ ਮੌਸਮ ਵਿਭਾਗ ਅਨੁਸਾਰ ਆਂਧਰਾ ਪ੍ਰਦੇਸ਼ ਦੇ ਕਲਿੰਗਾਪਟਨਮ ਤੇ ਉੜੀਸਾ ਦੇ ਗੋਪਾਲਪੁਰ ਵਿੱਚ ਇਹ ਸਮੁੰਦਰੀ ਤੂਫਾਨ ਧਰਤੀ ਨਾਲ ਟਕਰਾਇਆ ਹੈ। ਇਨ੍ਹਾਂ ਦੋਹਾਂ ਤੱਟੀ ਇਲਾਕਿਆਂ ਵਿੱਚ ਬੱਦਲਵਾਈ ਦੌਰਾਨ ਤੇਜ਼ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹਵਾਵਾਂ ਦੀ ਗਤੀ 90 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਫੋਨ ਕਰ ਕੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।

ਅਮਰਾਵਤੀ: ਬੰਗਾਲ ਦੀ ਖਾੜੀ ਵਿੱਚ ਉਠੇ ਸਮੁੰਦਰੀ ਤੂਫਾਨ ਗੁਲਾਬ ਕਾਰਨ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਮਲਮ ਜ਼ਿਲ੍ਹੇ ਵਿੱਚ ਦੋ ਮਛੇਰਿਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਕ ਮਛੇਰਾ ਲਾਪਤਾ ਹੈ। ਇਸ ਦੌਰਾਨ ਤਿੰਨ ਮਛੇਰੇ ਸਮੁੰਦਰੀ ਤੱਟ ਤੇ ਸੁਰੱਖਿਅਤ ਪਹੁੰਚ ਗਏ ਜਿਨ੍ਹਾਂ ਨੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਐੱਸ ਅਪਾਲਾ ਰਾਜੂ ਨੂੰ ਮਾਮਲੇ ਬਾਰੇ ਫੋਨ ਤੇ ਜਾਣਕਾਰੀ ਦਿੱਤੀ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All