ਕਾਂਗਰਸ ਦੀ ਯਾਤਰਾ ਹਿੰਸਾ ਤੇ ਨਫ਼ਰਤ ਦੇ ਖ਼ਿਲਾਫ਼: ਰਾਹੁਲ : The Tribune India

ਕਾਂਗਰਸ ਦੀ ਯਾਤਰਾ ਹਿੰਸਾ ਤੇ ਨਫ਼ਰਤ ਦੇ ਖ਼ਿਲਾਫ਼: ਰਾਹੁਲ

ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਯਾਤਰਾ’ ਮੱਧ ਪ੍ਰਦੇਸ਼ ਵਿੱਚ ਦਾਖਲ

ਕਾਂਗਰਸ ਦੀ ਯਾਤਰਾ ਹਿੰਸਾ ਤੇ ਨਫ਼ਰਤ ਦੇ ਖ਼ਿਲਾਫ਼: ਰਾਹੁਲ

ਯਾਤਰਾ ਦੌਰਾਨ ਕਮਲਨਾਥ ਤੇ ਦਿਗਵਿਜੈ ਸਿੰਘ ਨਾਲ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਬੋਦਰਲੀ, 23 ਨਵੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ’ਚ ਅੱਜ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਵਿਚ ਦਾਖਲ ਹੋ ਗਈ। ਯਾਤਰਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਬੋਦਰਲੀ ਪਿੰਡ ਤੋਂ ਸੂਬੇ ਵਿਚ ਦਾਖਲ ਹੋਈ। ਇਸ ਮੌਕੇ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਸਮਾਜ ਵਿਚ ਪੈਦਾ ਹੋਏ ਨਫ਼ਰਤ, ਹਿੰਸਾ ਤੇ ਭੈਅ ਖ਼ਿਲਾਫ਼ ਹੈ। ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਤੇ ਆਗੂ ਅੱਜ ਪੈਦਲ ਮਾਰਚ ਵਿਚ ਹਿੱਸਾ ਲੈਣ ਲਈ ਹੱਥਾਂ ’ਚ ਤਿਰੰਗਾ ਲੈ ਕੇ ਬੋਦਰਲੀ ਪਹੁੰਚੇ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਨੂੰ ਸੂਬੇ ਦੀ ਹੱਦ ਉਤੇ ਤਿਰੰਗਾ ਸੌਂਪਿਆ। ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਇਹ ਯਾਤਰਾ 12 ਦਿਨ ਤੱਕ ਚੱਲੇਗੀ। ਰਾਜਸਥਾਨ ਵਿਚ ਦਾਖਲ ਹੋਣ ਤੋਂ ਪਹਿਲਾਂ ਯਾਤਰਾ ਮੱਧ ਪ੍ਰਦੇਸ਼ ਵਿਚ 380 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। ਕਰੀਬ 6000 ਦੀ ਆਬਾਦੀ ਵਾਲੇ ਬੋਦਰਲੀ ਪਿੰਡ ਨੂੰ ਅੱਜ ਕੇਲੇ ਦੇ ਪੱਤਿਆਂ ਨਾਲ ਸਜਾਇਆ ਗਿਆ ਸੀ। ਇਸ ਖੇਤਰ ਵਿਚ ਕੇਲਾ ਵੱਡੀ ਗਿਣਤੀ ਵਿਚ ਪੈਦਾ ਹੁੰਦਾ ਹੈ। ਰਾਹੁਲ ਨੇ ਕਿਹਾ, ‘ਅਸੀਂ ਭਾਰਤ ਜੋੜੋ ਯਾਤਰਾ ਹੱਥ ਵਿਚ ਤਿਰੰਗਾ ਲੈ ਕੇ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ ਸੀ। ਕੋਈ ਵੀ ਇਸ ਨੂੰ ਸ੍ਰੀਨਗਰ ਪਹੁੰਚਣ ਤੋਂ ਨਹੀਂ ਰੋਕ ਸਕਦਾ।’ ਕੇਂਦਰ ਨੂੰ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦਿਆਂ ’ਤੇ ਨਿਸ਼ਾਨਾ ਬਣਾਉਂਦਿਆਂ ਗਾਂਧੀ ਨੇ ਦੋਸ਼ ਲਾਇਆ ਕਿ, ‘ਭਾਜਪਾ ਨੇ ਪਹਿਲਾਂ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਦਿਮਾਗ ’ਚ ਡਰ ਫੈਲਾਇਆ ਤੇ ਜਦ ਫਿਰ ਉਨ੍ਹਾਂ (ਭਾਜਪਾ) ਨੇ ਇਸ ਨੂੰ ਹਿੰਸਾ ਵਿਚ ਬਦਲ ਦਿੱਤਾ।’ ਰਾਹੁਲ ਨੇ ਇਸ ਮੌਕੇ ਦੇਸ਼ ਵਿਚ ਸਿੱਖਿਆ ਦੇ ਨਿੱਜੀਕਰਨ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਇਹ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਉਦਯੋਗ, ਹਵਾਈ ਅੱਡੇ ਤੇ ਬੰਦਰਗਾਹਾਂ ਦੇਸ਼ ਵਿਚ ਤਿੰਨ-ਚਾਰ ਕਾਰੋਬਾਰੀਆਂ ਨੂੰ ਸੌਂਪ ਦਿੱਤੇ ਗਏ ਹਨ, ਰੇਲਵੇ ਵੀ ਉਨ੍ਹਾਂ ਨੂੰ ਸੌਂਪੀ ਜਾ ਰਹੀ ਹੈ। ਯਾਤਰਾ ਦੇ ਸੂਬੇ ਵਿਚ ਦਾਖਲ ਹੋਣ ਮੌਕੇ ਸੀਨੀਅਰ ਆਗੂ ਦਿਗਵਿਜੈ ਸਿੰਘ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗੋਵਿੰਦ ਸਿੰਘ ਤੇ ਹੋਰ ਹਾਜ਼ਰ ਸਨ। ਪਾਰਟੀ ਆਗੂ ਕਮਲ ਨਾਥ ਨੇ ਮੰਗਲਵਾਰ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਰਿਵਾਰ ਸਮੇਤ 24-25 ਨਵੰਬਰ ਨੂੰ ਯਾਤਰਾ ਵਿਚ ਹਿੱਸਾ ਲੈਣਗੇ। ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਚੋਣ ਸਿਆਸਤ ਲਈ ਭਾਰਤ ਜੋੜੋ ਯਾਤਰਾ ਨਹੀਂ ਕੱਢੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯਾਤਰਾ ਦਾ ਮਕਸਦ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਕਾਂਗਰਸ ਯਾਤਰਾ ਰਾਹੀਂ ਵੋਟਾਂ ਨਹੀਂ ਮੰਗ ਰਹੀ ਹੈ। -ਪੀਟੀਆਈ

ਰਾਜਸਥਾਨ ਵਿਚ ਸਫ਼ਲ ਰਹੇਗੀ ਯਾਤਰਾ: ਸਚਿਨ ਪਾਇਲਟ

ਜੈਪੁਰ: ਕਾਂਗਰਸ ਆਗੂ ਸਚਿਨ ਪਾਇਲਟ ਨੇ ਖ਼ੁਦ ਨੂੰ ਗੁੱਜਰ ਸੰਗਠਨ ਵੱਲੋਂ ਦਿੱਤੀ ਚਿਤਾਵਨੀ ਤੋਂ ਖ਼ੁਦ ਨੂੰ ਲਾਂਭੇ ਕਰਦਿਆਂ ਕਿਹਾ ਕਿ ਰਾਜਸਥਾਨ ਵਿਚ ਭਾਰਤ ਜੋੜੋ ਯਾਤਰਾ ਸਫ਼ਲ ਰਹੇਗੀ। ਜ਼ਿਕਰਯੋਗ ਹੈ ਕਿ ਗੁੱਜਰ ਸੰਗਠਨ ਦੇ ਆਗੂ ਵਿਜੈ ਸਿੰਘ ਬੈਂਸਲਾ ਨੇ ਕਿਹਾ ਹੈ ਕਿ ਜੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਉਹ ਯਾਤਰਾ ਵਿਚ ਅੜਿੱਕਾ ਪਾਉਣਗੇ। ਸਚਿਨ ਨੇ ਭਾਜਪਾ ’ਤੇ ਦੋਸ਼ ਲਾਉਂਦਿਆਂ ਕਿਹਾ ਉਹ ‘ਗੜਬੜੀ’ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਪਾਇਲਟ, ਗੁੱਜਰ ਭਾਈਚਾਰੇ ਦਾ ਪ੍ਰਮੁੱਖ ਚਿਹਰਾ ਹਨ। ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣਾ ਉਨ੍ਹਾਂ ਦੀਆਂ ਮੰਗਾਂ ਵਿਚ ਸ਼ਾਮਲ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All