ਛੱਪੜ ਦੀ ਸਫ਼ਾਈ ਦੇ ਮੁੱਦੇ ’ਤੇ ਪਿੰਡ ਵਿੱਚ ਤਣਾਅ

ਛੱਪੜ ਦੀ ਸਫ਼ਾਈ ਦੇ ਮੁੱਦੇ ’ਤੇ ਪਿੰਡ ਵਿੱਚ ਤਣਾਅ

ਪਿੰਡ ਮੇਹਰਬਾਨਪੁਰਾ ਦੇ ਛੱਪੜ ਦੀ ਸਫਾਈ ਦੌਰਾਨ ਮੌਕੇ ਤੇ ਪਹੁੰਚੀ ਪੁਲੀਸ।

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 14 ਜੁਲਾਈ

ਬਲਾਕ ਜੰਡਿਆਲਾ ਗੁਰੂ ਦੇ ਪਿੰਡ ਮੇਹਰਬਾਨਪੁਰਾ ਦੇ ਛੱਪੜ ਦੀ ਸਫ਼ਾਈ ਨੂੰ ਲੈ ਕੇ ਸਰਪੰਚ ਅਤੇ ਪਿੰਡ ਵਾਸੀਆਂ ਵਿੱਚ ਤਕਰਾਰ ਹੋ ਗਈ ਅਤੇ ਮੌਕੇ ਉੱਪਰ ਪੁਲੀਸ ਨੂੰ ਆ ਕੇ ਮਾਮਲਾ ਸ਼ਾਂਤ ਕਰਨਾ ਪਿਆ। ਇਸ ਮਾਮਲੇ ਬਾਰੇ ਗੱਲ ਕਰਦਿਆਂ ਪਿੰਡ ਦੇ ਸਰਪੰਚ ਅਮਰ ਸਿੰਘ ਜੋਗੀ ਨੇ ਕਿਹਾ ਕਿ ਪਿੰਡ ਦੇ ਛੱਪੜ ਦੀ ਸਫ਼ਾਈ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਸੀ, ਜਿਸ ਕਾਰਨ ਉਸ ਵਿੱਚ ਗਾਰ ਭਰ ਗਈ ਸੀ ਅਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਿੱਚ ਮੁਸ਼ਕਲ ਆ ਰਹੀ ਸੀ, ਇਸ ਲਈ ਪਿੰਡ ਦੇ ਛੱਪੜ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਇਸ ਉੱਪਰ ਕੀਤੇ ਗਏ ਨਾਜਾਇਜ਼ ਕਬਜ਼ੇ ਵੀ ਹਟਾਏ ਜਾ ਰਹੇ ਹਨ।ਇਸ ਸਬੰਧੀ ਪਿੰਡ ਵਾਸੀਆਂ ਨੇ ਪੱਤਰਕਾਰ ਨਾਲ ਗੱਲ ਕਰਦੇ ਹੋਇਆਂ ਕਿਹਾ ਇਸ ਛੱਪੜ ਦੇ ਕਿਨਾਰੇ ਕਈ ਸਾਲਾਂ ਤੋਂ ਰਿਹਾਇਸ਼ਾਂ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਮਕਾਨ ਮਾਲਿਕ ਨੂੰ ਕੋਰਟ ਦਾ ਸਟੇਅ ਵੀ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਛੱਪੜ ਦੀ ਸਫ਼ਾਈ ਕਰਨ ਤੋਂ ਪਹਿਲਾਂ ਸਰਪੰਚ ਨੂੰ ਮਾਲ ਵਿਭਾਗ ਤੋਂ ਰਿਕਾਰਡ ਲਿਆ ਕੇ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ ਅਤੇ ਫਿਰ ਛੱਪੜ ਦੀ ਖ਼ੁਦਾਈ ਅਤੇ ਸਫਾਈ ਦਾ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਸੀਮੌਕੇ ’ਤੇ ਮੌਜੂਦ ਪੰਚਾਇਤ ਅਧਿਕਾਰੀ ਰਣਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਸਰਪੰਚ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਉਹ ਪਿੰਡ ਦੇ ਛੱਪੜ ਦੀ ਸਫ਼ਾਈ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਹੀ ਕਰਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All