ਮੋਦੀ ਵੱਲੋਂ ਅੰਡੇਮਾਨ ਨਿਕੋਬਾਰ ਲਈ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦਾ ਉਦਘਾਟਨ

ਬੰਦਰਗਾਹਾਂ ਨੂੰ ਮਜ਼ਬੂਤ ਬਣਾਉਣ ’ਤੇ ਦਿੱਤਾ ਜ਼ੋਰ, ਪ੍ਰਾਜੈਕਟ ’ਤੇ 1224 ਕਰੋੜ ਰੁਪਏ ਦੀ ਲਾਗਤ ਆਈ

ਨਵੀਂ ਦਿੱਲੀ, 10 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਡੇਮਾਨ ਨਿਕੋਬਾਰ ਦੀਪ ਸਮੂਹ ਨੂੰ ਦੇਸ਼ ਦੇ ਮੁੱਖ ਹਿੱਸੇ ਨਾਲ ਤੇਜ਼ ਰਫ਼ਤਾਰ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦੇ ਪ੍ਰਾਜੈਕਟ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਦੇਸ਼ ਦੇ ਜਲ ਮਾਰਗਾਂ ਤੇ ਬੰਦਰਗਾਹਾਂ ਦੇ ਨੈੱਟਵਰਕ ਨੂੰ ਮਜ਼ਬੂਤ ਤੇ ਉਨ੍ਹਾਂ ਦਾ ਵਿਸਥਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ 30 ਦਸੰਬਰ 2018 ਨੂੰ 2312 ਕਿਲੋਮੀਟਰ ਲੰਮੇ ਸਬਮਰੀਨ ਆਪਟੀਕਲ ਫਾਈਬਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਨਾਲ ਅੰਡੇਮਾਨ ਤੇ ਨਿਕੋਬਾਰ ਟਾਪੂ ਹੁਣ ਸਿੱਧਾ ਚੇਨੱਈ ਨਾਲ ਜੁੜ ਜਾਵੇਗਾ। ਸ੍ਰੀ ਮੋਦੀ ਨੇ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਕਿਹਾ, ‘ਚੇਨੱਈ ਤੋਂ ਪੋਰਟ ਬਲੇਅਰ, ਪੋਰਟ ਬਲੇਅਰ ਤੋਂ ਛੋਟੇ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਦਵੀਪ, ਇਹ ਸੇਵਾ ਅੱਜ ਤੋਂ ਅੰਡੇਮਾਨ ਤੇ ਨਿਕੋਬਾਰ ਦੇ ਵੱਡੇ ਹਿੱਸੇ ’ਚ ਸ਼ੁਰੂ ਹੋ ਗਈ ਹੈ।’ ਇਸ ਪ੍ਰਾਜੈਕਟ ’ਤੇ 1224 ਕਰੋੜ ਰੁਪਏ ਦੀ ਲਾਗਤ ਆਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All