ਗਹਿਲੋਤ ਦੇ ਦੋ ਨੇੜਲੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇ

ਗਹਿਲੋਤ ਦੇ ਦੋ ਨੇੜਲੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇ

ਨਵੀਂ ਦਿੱਲੀ, 13 ਜੁਲਾਈ

ਰਾਜਸਥਾਨ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਅਾਮਦਨ ਕਰ ਵਿਭਾਗ ਨੇ ਟੈਕਸ ਧੋਖਾਧੜੀ ਨਾਲ ਸਬੰਧਤ ਕੇਸ ਵਿੱਚ ਰਾਜਸਥਾਨ ਅਧਾਰਿਤ ਪਣਬਿਜਲੀ ਇਨਫਰਾਸਟ੍ਰਕਚਰ ਕੰਪਨੀ ਤੇ ਊਸ ਨਾਲ ਜੁੜੇ ਕੁਝ ਹੋਰਨਾਂ ਕਾਰੋਬਾਰੀ ਸਮੂਹਾਂ ਦੇ ਦਿੱਲੀ ਤੇ ਜੈਪੁਰ ਸਮੇਤ ਚਾਰ ਸ਼ਹਿਰਾਂ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦੋ ਨੇੜਲੇ ਸਾਥੀਆਂ ਰਾਜੀਵ ਅਰੋੜਾ ਤੇ ਧਰਮਿੰਦਰ ਰਾਠੌਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਰਾਜੀਵ ਅਰੋੜਾ ਕਾਂਗਰਸ ਦੀ ਰਾਜਸਥਾਨ ਇਕਾਈ ਦਾ ਉਪ ਪ੍ਰਧਾਨ ਹੈ ਤੇ ਉਹਦਾ ਰਾਜਸਥਾਨ ਵਿੱਚ ਜਿਊਲਰੀ ਦਾ ਕਾਰੋਬਾਰ ਹੈ। ਉਧਰ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਇਨ੍ਹਾਂ ਛਾਪਿਆਂ ਲਈ ਭਾਜਪਾ ਨੂੰ ਭੰਡਦਿਆਂ ਕਿਹਾ, ‘ਆਈਟੀ (ਆਮਦਨ ਕਰ ਵਿਭਾਗ), ਈਡੀ (ਐੱਨਫੋਰਸਮੈਂਟ ਡਾਇਰੈਕਟੋਰੇਟ) ਤੇ ਸੀਬੀਆਈ ਭਾਜਪਾ ਦੇ ਮੂਹਰਲੇ ਵਿਭਾਗ ਹਨ....ਪਰ ਇਨ੍ਹਾਂ ਛਾਪਿਆਂ ਨਾਲ ਰਾਜਸਥਾਨ ਸਰਕਾਰ ਦਾ ਤਖ਼ਤਾ ਨਹੀਂ ਪਲਟਣਾ।’

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All