ਮੀਂਹ ਵਿੱਚ ਜਾਰੀ ਰਿਹਾ ਆਬਕਾਰੀ ਵਿਭਾਗ ਦਾ ਛਾਪਾ

ਮੀਂਹ ਵਿੱਚ ਜਾਰੀ ਰਿਹਾ ਆਬਕਾਰੀ ਵਿਭਾਗ ਦਾ ਛਾਪਾ

ਹਰਜੀਤ ਸਿੰਘ
ਡੇਰਾਬੱਸੀ, 10 ਅਗਸਤ

ਇਥੋਂ ਦੇ ਮੁਬਾਰਿਕਪੁਰ ਫੋਕਲ ਪੁਆਇੰਟ ਵਿੱਚ ਇਕ ਕੈਮੀਕਲ ਫੈਕਟਰੀ ਅਤੇ ਤਿੰਨ ਗੁਦਾਮਾਂ ਵਿੱਚੋਂ 27 ਹਜ਼ਾਰ 600 ਲੀਟਰ ਰਸਾਇਣ ਯੁਕਤ ਸਪਿਰਟ ਬਰਾਮਦ ਹੋਣ ਦੇ ਮਾਮਲੇ ਵਿੱਚ ਆਬਕਾਰੀ ਵਿਭਾਗ ਦੀ ਚਜਾਂ ਅੱਜ ਮੀਂਹ ਦੌਰਾਨ ਵੀ ਜਾਰੀ ਰਹੀ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਐਸ.ਆਈ.ਟੀ. ਦੀ ਵਿਸ਼ੇਸ਼ ਜਾਂਚ ਟੀਮ ਦੇ ਡੀ.ਐਸ.ਪੀ. ਬਿਕਰਮ ਸਿੰਘ ਬਰਾੜ ਸਾਰਾ ਦਿਨ ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਜੁੱਟੇ ਰਹੇ। ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਦੀ ਜਾਂਚ ਦਾ ਮੁੱਖ ਟੀਚਾ ਇਹ ਜਾਣਨਾ ਹੈ ਕਿ ਉੱਕਤ ਵਿਅਕਤੀ ਤਿਆਰ ਕੈਮੀਕਲ ਨੂੰ ਕਿਥੇ ਵੇਚਦੇ ਸੀ। ਵਿਭਾਗ ਦੇ ਅਧਿਕਾਰੀ ਅੱਜ ਵਰ੍ਹਦੇ ਮੀਂਹ ਵਿੱਚ ਬਰਾਮਦ ਕੀਤੇ ਡਰੰਮਾਂ ਨੂੰ ਸੀਲ ਕਰਨ ਵਿੱਚ ਜੁਟੇ ਰਹੇ। ਦੂਜੇ ਪਾਸੇ ਪੁਲੀਸ ਵੱਲੋਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਕੱਲ੍ਹ ਮੁੜ ਤੋਂ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਦੀ ਪੇਸ਼ਕਸ਼ ਕੀਤੀ ਜਾਏਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All