ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੱਲੋਂ ਫਰਾਂਸ ਵਿੱਚ ਚੱਲ ਰਹੇ ‘ਕਾਨ ਫ਼ਿਲਮ ਮੇਲੇ’ ਦੌਰਾਨ ਰੈੱਡ ਕਾਰਪੈੱਟ ‘ਤੇ ਪਹਿਲੀ ਵਾਰ ਪੈਰ ਧਰਨ ਮਗਰੋਂ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਅਨੁਸ਼ਕਾ ਨੇ ਚਿੱਟੇ ਰੰਗ ਦਾ ਬਹੁਤ ਸੁੰਦਰ ਲਿਬਾਸ ਪਹਿਨਿਆ ਹੋਇਆ ਸੀ। ਇਸ ਪੁਸ਼ਾਕ ਨੂੰ ਫੈਸ਼ਨ ਡਿਜ਼ਾਈਨਰ ਰਿਚਰਡ ਕੁਇਨ ਨੇ ਤਿਆਰ ਕੀਤਾ ਸੀ। ਰੈੱਡ ਕਾਰਪੈੱਟ ‘ਤੇ ਅਨੁਸ਼ਕਾ ਨਾਲ ਅਦਾਕਾਰਾ ਈਵਾ ਲੰਗੋਰੀਆ ਅਤੇ ਐਂਡੀ ਮੈੱਕਡਾਵੇਲ ਨੇ ਜਲਵੇ ਬਿਖੇਰੇ। ਇਸ ਸੰਬਧੀ ਅਨੁਸ਼ਕਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਦੇਖ ਕੇ ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਬਹੁਤ ਖੁਸ਼ ਹੋਏ ਅਤੇ ਉਸ ਨੇ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੱਤੀ। ਕ੍ਰਿਕਟਰ ਵਿਰਾਟ ਕੋਹਲੀ ਨੇ ਲਾਲ ਰੰਗ ਦੇ ਦਿਲ ਵਾਲੇ ਇਮੋਜੀ ਸਾਂਝੇ ਕੀਤੇ। ਆਲੀਆ ਭੱਟ ਨੇ ਆਖਿਆ,”ਬਹੁਤ ਖੂਬ ਲੱਗ ਰਹੀ ਹੋ।” ਇਸੇ ਦੌਰਾਨ ਪ੍ਰੀਤੀ ਜ਼ਿੰਟਾ, ਪੂਜਾ ਹੈਗੜੇ, ਦੀਆ ਮਿਰਜ਼ਾ, ਜ਼ੋਇਆ ਅਖ਼ਤਰ ਅਤੇ ਗੌਹਰ ਖਾਨ ਨੇ ਅਨੁਸ਼ਕਾ ਦੀ ਸੁੰਦਰ ਤਸਵੀਰਾਂ ਦੀ ਤਾਰੀਫ਼ ਕੀਤੀ। ਜਾਣਕਾਰੀ ਅਨੁਸਾਰ ਅਨੁਸ਼ਕਾ ਸ਼ਰਮਾ ਆਖ਼ਰੀ ਵਾਰ ਸਾਲ 2018 ਵਿਚ ਨੈੱਟਫਲਿਕਸ ‘ਤੇ ਆਈ ਫ਼ਿਲਮ ‘ਕਲਾ’ ਵਿੱਚ ਨਜ਼ਰ ਆਈ ਸੀ। -ਟ੍ਰਿਬਿਊਨ ਵੈੱਬ ਡੈਸਕ