ਦਿ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 28 ਮਈ
ਨਵੀਂ ਦਿੱਲੀ ਵਿਚਲੇ ਨਵੇਂ ਸੰਸਦ ਭਵਨ ਦਾ ਸਮਰਥਨ ਬੌਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਵੀ ਕੀਤਾ ਹੈ। ਉਸ ਨੇ ਹਿੰਦੀ ਤੇ ਅੰਗਰੇਜ਼ੀ ਵਿਚ ਜਾਰੀ ਕੀਤੀ ਇਕ ਵੀਡੀਓ ਵਿੱਚ ਨਵੇਂ ਸੰਸਦ ਭਵਨ ਦੀ ਖੂਬਸੂਰਤੀ ਬਿਆਨੀ ਹੈ। ਉਸ ਨੇ ਕਿਹਾ ਕਿ ਨਵਾਂ ਸੰਸਦ ਭਵਨ ਲੋਕਤੰਤਰੀ ਤਾਕਤ ਅਤੇ ਤਰੱਕੀ ਦਾ ਪ੍ਰਤੀਕ ਹੈ। ਇਹ ਪਰੰਪਰਾ ਨੂੰ ਆਧੁਨਿਕਤਾ ਨਾਲ ਮਿਲਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੋਸਟ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਇਸ ਤੋਂ ਪਹਿਲਾਂ ਸ਼ਾਹਰੁਖ ਨੇ ਟਵੀਟ ਕੀਤਾ, “ਉਨ੍ਹਾਂ ਲੋਕਾਂ ਲਈ ਕਿੰਨਾ ਸ਼ਾਨਦਾਰ ਨਵਾਂ ਘਰ ਹੈ, ਜੋ ਸਾਡੇ ਸੰਵਿਧਾਨ ਨੂੰ ਕਾਇਮ ਰੱਖਦੇ ਹਨ, ਇਸ ਮਹਾਨ ਰਾਸ਼ਟਰ ਦੇ ਹਰ ਨਾਗਰਿਕ ਦੀ ਨੁਮਾਇੰਦਗੀ ਕਰਦੇ ਹਨ ਅਤੇ ਆਪਣੇ ਲੋਕਾਂ ਦੀ ਵਿਭਿੰਨਤਾ ਦੀ ਰੱਖਿਆ ਕਰਦੇ ਹਨ।’