ਪੇਈਚਿੰਗ, 30 ਮਈ
ਚੀਨ ਨੇ ਅੱਜ ਸ਼ੇਨਜ਼ੂ-16 ਮਨੁੱਖੀ ਪੁਲਾੜ ਵਾਹਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਅਤੇ ਆਮ ਨਾਗਰਿਕ ਸਮੇਤ ਤਿੰਨ ਪੁਲਾੜ ਯਾਤਰੀਆਂ ਨੂੰ ਪੰਜ ਮਹੀਨਿਆਂ ਦੇ ਮਿਸ਼ਨ ਲਈ ਆਪਣੇ ਪੁਲਾੜ ਸਟੇਸ਼ਨ ਭੇਜਿਆ। ‘ਚਾਈਨਾ ਮੈਨਡ ਸਪੇਸ ਏਜੰਸੀ’ (ਸੀਐੱਮਐੱਸਏ) ਅਨੁਸਾਰ ਪੁਲਾੜ ਵਾਹਨ ਨੂੰ ‘ਲੌਂਗ ਮਾਰਚ-2 ਐੱਫ ਕੈਰੀਅਰ ਰਾਕੇਟ’ ਰਾਹੀਂ ਸਵੇਰੇ 9.31 ਵਜੇ (ਚੀਨ ਦੇ ਸਮੇਂ) ‘ਤੇ ਲਾਂਚ ਕੀਤਾ ਗਿਆ।