ਚੰਡੀਗੜ੍ਹ: ‘ਦਿ ਕਨਫੈਡਰੇਸ਼ਨ ਆਫ ਨਿਊਜ਼ ਪੇਪਰਜ਼ ਐਂਡ ਨਿਊਜ਼ ਏਜੰਸੀਜ਼ ਐਂਪਲਾਈਜ਼ ਆਰਗੇਨਾਈਜ਼ਨ’ ਦੀ ਇੱਥੇ ਬੀਤੇ ਦਿਨ ਹੋਈ ਸਾਲਾਨਾ ਮੀਟਿੰਗ ਦੌਰਾਨ ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਨੂੰ ਕਨਫੈਡਰੇਸ਼ਨ ਦਾ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਮੀਟਿੰਗ ‘ਚ ਆਲ ਇੰਡੀਆ ਫੈਡਰੇਸ਼ਨ ਆਫ ਪੀਟੀਆਈ ਐਂਪਲਾਈਜ਼ ਯੂਨੀਅਨਜ਼, ਇੰਡੀਅਨ ਫੈਡਰੇਸ਼ਨ ਆਫ ਵਰਕਿੰਗ ਜਰਨਲਿਸਟਸ, ਆਲ ਇੰਡੀਆ ਨਿਊਜ਼ ਪੇਪਰਜ਼ ਐਂਪਲਾਈਜ਼ ਫੈਡਰੇਸ਼ਨ, ਇੰਡੀਅਨ ਜਰਨਲਿਸਟ ਯੂਨੀਅਨ, ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਆਈ), ਆਲ ਇੰਡੀਆ ਫੈਡਰੇਸ਼ਨ ਆਫ ਨਿਊਜ਼ ਪੇਪਰ ਐਂਪਲਾਈਜ਼, ਯੂਐੱਨਆਈ ਵਰਕਰਜ਼ ਯੂਨੀਅਨ ਅਤੇ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ, ਚੰਡੀਗੜ੍ਹ ਦੇ ਨੁਮਾਇੰਦੇ ਹਾਜ਼ਰ ਸਨ। -ਟਨਸ