ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 3 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬੀਤੀ ਰਾਤ ਇੱਥੇ ਚੋਣ ਰੈਲੀ ਦੌਰਾਨ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਮੰਡੀ ਦੇ ਆੜ੍ਹਤੀਆਂ ਵੱਲੋਂ ਮੰਡੀ ’ਚ ਮੂੰਗੀ ਦੀ ਫ਼ਸਲ ਦਾ ਖ਼ਰੀਦ ਸੈਂਟਰ ਰਾਮਾਂ ਮੰਡੀ ਵਿਖੇ ਬਣਾਉਣ ਲਈ ਖੁੱਡੀਆਂ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਇਸ ਵਾਰ 400 ਪਾਰ’ ਦਾ ਨਾਅਰਾ ਮੁੰਗੇਰੀ ਲਾਲ ਵਾਲਾ ਹਸੀਨ ਸੁਪਨਾ ਹੀ ਬਣ ਕੇ ਰਹਿ ਜਾਵੇਗਾ ਕਿਉਂਕਿ ਆਮ ਲੋਕ ਹੁਣ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਗਰੂਕ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕਾ ਬਲਜਿੰਦਰ ਕੌਰ ਨਰੇਸ਼ ਠੂਨੀਆ, ਬੰਟੀ ਗਰਗ, ਜਗਤਾਰ ਸਿੰਘ, ਗੁਰਦੀਪ ਸਿੰਘ, ਗੁਰਪਿੰਦਰ ਸਿੰਘ, ਭੋਲਾ ਸਿੰਘ, ਰਾਜਕੁਮਾਰ, ਪ੍ਰਵੀਨ ਪੱਕਾ, ਨਰੇਸ਼ ਠੂਨੀਆ, ਬੰਟੀ ਗਰਗ, ਰਾਮ ਸਿੰਘ, ਮੁਰਾਰੀ ਲਾਲ ਪੈਸੀਆ ਹਾਜ਼ਰ ਸਨ।