ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਨਿਊ ਅਮਰ ਨਗਰ ਵਾਸੀ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਪਰਮਜੀਤ ਕੌਰ ਵਾਸੀ ਗੁਲਮੋਹਰ ਇਨਕਲੇਵ ਮਾਣਕਵਾਲ ਧਾਂਦਰਾ ਰੋਡ ਨਾਲ ਇੱਕ ਪਲਾਟ (ਰਕਬਾ 110 ਵਰਗ ਗਜ਼) ਪਿੰਡ ਧਾਂਦਰਾ-2 ਆਬਾਦੀ ਤੇਰਾ ਨਗਰ ਦਾ ਸੌਦਾ 2,80,000 ਰੁਪਏ ਵਿੱਚ ਕੀਤਾ ਸੀ। ਤਰਸੇਮ ਕੋਲੋਂ ਉਸ ਨੇ ਦੋ ਲੱਖ ਰੁਪਏ ਹਾਸਲ ਕਰ ਕੇ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ। ਥਾਣੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ