ਪੱਤਰ ਪ੍ਰੇਰਕ
ਪਾਇਲ, 24 ਅਪਰੈਲ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਹੌਲਦਾਰ ਮਨਦੀਪ ਸਿੰਘ ਚਣਕੋਈਆਂ ਕਲਾਂ ਦੀ ਪਹਿਲੀ ਬਰਸੀ ਨੂੰ ਮੁੱਖ ਰੱਖਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਆਗੂਆਂ ਵੱਲੋਂ ਆਦਮ ਕੱਦ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ ਸ਼ਹੀਦਾਂ ਨੂੰ ਭੁਲਾਇਆ ਨਹੀ ਜਾ ਸਕਦਾ। ਇਸ ਮੌਕੇ ਅਮਰੀਕ ਸਿੰਘ, ਗੁਰਜੋਤ ਸਿੰਘ ਔਜਲਾ, ਗੁਰਵਿੰਦਰ ਸਿੰਘ ਭੰਗੂ ਤੇ ਮਨਿੰਦਰ ਸਿੰਘ ਜਰਗੜੀ ਆਦਿ ਹਾਜ਼ਰ ਸਨ।