ਭੋਗਪੁਰ: ਭਲਾਈ ਮੰਚ ਭੋਗਪੁਰ ਅਤੇ ਡਾ. ਬੀਆਰ ਅੰਬੇਡਕਰ ਨੌਜਵਾਨ ਸਭਾ ਖਰਲ ਕਲਾਂ ਵੱਲੋਂ ਸਾਂਝੇ ਤੌਰ ’ਤੇ ਪਿੰਡ ਪਤਿਆਲਾਂ ਵਿੱਚ ਪ੍ਰਸਿੱਧ ਗਾਇਕ ਸ਼ਮਸ਼ੇਰ ਚਮਕ ਦੇ ਸਥਿੱਤ ਗ੍ਰਹਿ ’ਚ ਸਮਾਗਮ ਕਰਾ ਕੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਵਿਰਸੇ ਨਾਲ ਸਬੰਧਤ ਕਵਿਤਾਵਾਂ, ਗੀਤ ਅਤੇ ਕਿਤਾਬਾਂ ਲਿਖਣ ਵਾਲੇ ਗੀਤਕਾਰ ਬੂਟਾ ਗੁਲਾਮੀ ਵਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੀਤਕਾਰ ਸੁਖਜੀਤ ਝਾਂਸਾ ਵਾਲਾ, ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ, ਗੀਤਕਾਰ ਬਲਦੇਵ ਰਾਹੀ, ਸਾਬੀ ਮੋਗਾ ਸਰਪੰਚ, ਡਾਕਟਰ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਫਲੌਰਾ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਵੀਚਾਰ ਰੱਖੇ ਅਤੇ ਬੂਟਾ ਗੁਲਾਮੀ ਵਾਲਾ ਦੀਆਂ ਲਿਖਤਾਂ ਦੀ ਪ੍ਰਸੰਸਾ ਕੀਤੀ। ਬੂਟਾ ਗੁਲਾਮੀ ਵਾਲਾ ਨੇ ਸਰੋਤਿਆਂ ਦੇ ਰੂ-ਬ-ਰੂ ਹੋ ਕੇ ਕਵਿਤਾਵਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ