ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਟੈਕਸ ਦੇ ਮੁੜ-ਮੁਲਾਂਕਣ ਸਬੰਧੀ ਅਮਲ ਨੂੰ ਚੁਣੌਤੀ ਦਿੰਦੀਆਂ ਕਾਂਗਰਸ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਕਾਂਗਰਸ ਨੇ ਪਟੀਸ਼ਨ ਵਿਚ ਟੈਕਸ ਅਥਾਰਿਟੀਜ਼ ਵੱਲੋਂ ਚਾਰ ਸਾਲਾਂ ਦੇ ਅਰਸੇ ਲਈ ਟੈਕਸ ਦੇ ਮੁੜ-ਮੁਲਾਂਕਣ ਦਾ ਅਮਲ ਸ਼ੁਰੂ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਯਸ਼ਵੰਤ ਵਰਮਾ ਤੇ ਜਸਟਿਸ ਪੁਰੂਸ਼ੇਂਦਰਾ ਕੁਮਾਰ ਕੌਰਵ ਨੇ ਕਿਹਾ ਕਿ ਪਟੀਸ਼ਨਾਂ ਇਸ ਮਾਮਲੇ ਵਿਚ ਪਹਿਲਾ ਸੁਣਾਏ ਫੈਸਲੇ ਦੇ ਸੰਦਰਭ ਵਿਚ ਰੱਦ ਕੀਤੀਆਂ ਜਾਂਦੀਆਂ ਹਨ। ਕੋਰਟ ਨੇ ਉਦੋਂ ਇਕ ਹੋਰ ਅਰਸੇ ਲਈ ਮੁੜ-ਮੁਲਾਂਕਣ ਸ਼ੁਰੂ ਕੀਤੇ ਜਾਣ ਵਿਚ ਦਖ਼ਲ ਤੋਂ ਨਾਂਹ ਕਰ ਦਿੱਤੀ ਸੀ। ਮੌਜੂਦਾ ਕੇਸ ਮੁਲਾਂਕਣ ਸਾਲ 2017 ਤੋਂ 2021 ਨਾਲ ਸਬੰਧਤ ਹੈ। -ਪੀਟੀਆਈ