ਚੰਡੀਗੜ੍ਹ: ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਤੇ ਐੱਨਆਈਡੀ ਫਾਊਂਡੇਸ਼ਨ ਨੇ 24 ਘੰਟਿਆਂ ਵਿੱਚ ਪੰਜ ਲੱਖ ਸੈਨੇਟਰੀ ਪੈਕਟ ਵੰਡ ਕੇ ਨਵਾਂ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਸਬੰਧੀ ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਜੱਜ ਰਿਸ਼ੀ ਨਾਥ ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਮਹਾਜਨ ਭਵਨ ਵਿਖੇ ਸਮਾਰੋਹ ਦੌਰਾਨ ਸੀਡਬਲਯੂਟੀ ਦੇ ਸੰਸਥਾਪਕ ਤੇ ਮੁੱਖ ਸਰਪ੍ਰਸਤ ਐੱਨਆਈਡੀ ਫਾਊਂਡੇਸ਼ਨ ਸਤਨਾਮ ਸਿੰਘ ਸੰਧੂ ਨੂੰ ਸਰਟੀਫਿਕੇਟ ਸੌਂਪਿਆ। ਸੰਧੂ ਨੇ ਗਨਿੀਜ਼ ਵਰਲਡ ਰਿਕਾਰਡ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਕਰ ਦਿੱਤਾ ਹੈ। ਜਨਿ੍ਹਾਂ ਦੇ ਦਿਖਾਏ ਰਾਹ ’ਤੇ ਚਲਦਿਆਂ ਔਰਤਾਂ ਦੀ ਮਦਦ ਲਈ ਪਹਿਲ ਕਦਮੀ ਕੀਤੀ। ਸੰਧੂ ਨੇ ਦੱਸਿਆ ਕਿ ਇੱਕ ਦਰਜਨ ਤੋਂ ਵੱਧ ਐੱਨਜੀਓਜ਼ ਤੇ ਵਿਦਿਆਰਥੀ ਵਾਲੰਟੀਅਰਾਂ ਦੀ ਮਦਦ ਨਾਲ ਅੱਜ 2 ਅਕਤੂਬਰ ਨੂੰ ਚੰਡੀਗੜ੍ਹ ਦੇ ਧਨਾਸ ਦੀ ਕੱਚੀ ਕਲੋਨੀ, ਈਡਬਲਿਊਐੱਸ ਕਲੋਨੀ ਤੇ ਧਨਾਸ ਲੇਬਰ ਕਲੋਨੀ ਸਣੇ ਵੱਖ-ਵੱਖ ਪਿੰਡਾਂ ਤੇ ਕਲੋਨੀਆਂ ਵਿੱਚ ਸੈਨੇਟਰੀ ਵੰਡੇ ਹਨ। -ਟਨਸ