ਪੱਤਰ ਪ੍ਰੇਰਕ
ਯਮੁਨਾਨਗਰ, 8 ਸਤੰਬਰ
ਸਰਕਾਰੀ ਕਾਲਜ ਆਹੜਵਾਲਾ ਬਿਲਾਸਪੁਰ ਵਿੱਚ ਜਾਰੀ ਦੋ ਰੋਜ਼ਾ ਟੈਲੇਂਟ ਸ਼ੋਅ ਅੱਜ ਸਮਾਪਤ ਹੋ ਗਿਆ । ਪ੍ਰੋਗਰਾਮ ਵਿੱਚ ਉਚੇਰੀ ਸਿੱਖਿਆ ਡਾਇਰੈਕਟੋਰੇਟ ਦੇ ਸਾਬਕਾ ਸੰਯੁਕਤ ਡਾਇਰੈਕਟਰ ਟੀਐਨ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਨੇ ‘ਜੀ ਆਇਆਂ’ ਕਿਹਾ। ਇਸ ਉਪਰੰਤ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਅਤੇ ਮੁੱਖ ਮਹਿਮਾਨ ਨੇ ਮਾਂ ਸਰਸਵਤੀ ਦੇ ਸਨਮੁੱਖ ਦੀਪ ਜਗਾਇਆ ਅਤੇ ਵਿਦਿਆਰਥਣਾਂ ਨੇ ਮਾਂ ਸਰਸਵਤੀ ਦਾ ਗੁਣਗਾਨ ਕੀਤਾ। ਸਮਾਗਮ ਵਿੱਚ ਡਾ. ਸੁਨੀਲ ਤਨੇਜਾ ਅਤੇ ਡਾ. ਰਮੇਸ਼ ਧਾਰੀਵਾਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਦੇ ਗੁਰ ਦੱਸੇ ਅਤੇ ਅੰਤਿਮ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ। ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ।