ਨਵੀਂ ਦਿੱਲੀ, 22 ਮਾਰਚ
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਰਗੁਜ਼ਾਰੀ ਦੇ ਆਧਾਰ ‘ਤੇ ਉਨ੍ਹਾਂ ਦੇ ਮਾਨਤਾ ਪ੍ਰਾਪਤ ਰੁਤਬੇ ਦਾ ਮੁੜ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਲਾਂਕਣ ਦੀ ਇਹ ਕਾਰਵਾਈ ਕਰੋਨਾ ਮਹਾਮਾਰੀ ਕਾਰਨ ਰੋਕ ਦਿੱਤੀ ਗਈ ਸੀ। ਇਸੇ ਦੌਰਾਨ ਅੱਠ ਸਿਆਸੀ ਪਾਰਟੀਆਂ ਜਿਨ੍ਹਾਂ ਵਿੱਚ ਐੱਨਸੀਪੀ ਤੇ ਸੀਪੀਆਈ ਵੀ ਸ਼ਾਮਲ ਹਨ, ਨੂੰ ਨਿੱਜੀ ਸੁਣਵਾਈ ਦਿੱਤੀ ਗਈ ਹੈ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਤ੍ਰਿਣਮੂਲ ਕਾਂਗਰਸ ਨੂੰ ਵੀ ਨਿੱਜੀ ਸੁਣਵਾਈ ਲਈ ਸੱਦਿਆ ਗਿਆ ਹੈ। -ਪੀਟੀਆਈ