ਅੰਮ੍ਰਿਤਸਰ: ਕਰੋਨਾ ਟੈਸਟਾਂ ਦੀ ਕਥਿਤ ਗ਼ਲਤ ਰਿਪੋਰਟ ਦੇਣ ਦੇ ਮਾਮਲੇ ਵਿਚ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੌਂਪ ਦਿੱਤੀ ਹੈ ਅਤੇ ਅਦਾਲਤ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇਹ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਮੈਡੀਕਲ ਬੋਰਡ ਦੀ ਰਿਪੋਰਟ ਵੀ ਅਦਾਲਤ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਇਸ ਬਾਰੇ ਕੁਝ ਵੀ ਹੋਰ ਕਹਿਣ ਤੋਂ ਇਨਕਾਰ ਕੀਤਾ। ਵੇਰਵਿਆਂ ਮੁਤਾਬਕ ਇਹ ਜਾਂਚ ਰਿਪੋਰਟ ਲਗਪਗ ਹਫ਼ਤਾ ਪਹਿਲਾਂ ਅਦਾਲਤ ’ਚ ਸੌਂਪੀ ਗਈ ਹੈ। -ਟ੍ਰਿਬਿਊਨ ਨਿਊਜ਼ ਸਰਵਿਸ