ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 14 ਸਤੰਬਰ
ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕੇਂਦਰੀ ਆਰਡੀਨੈਂਸਾਂ ਖਿਲਾਫ ਬਿਆਸ ਦਰਿਆ ਦੇ ਪੁੱਲ ਉਪਰ ਆਵਾਜਾਈ ਰੋਕੇ ਜਾਣ ਕਾਰਨ ਅੰਮ੍ਰਿਤਸਰ ਤੋਂ ਜਲੰਧਰ ਅਤੇ ਹੋਰ ਪਾਸੇ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਪੁਲੀਸ ਨੇ ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ, ਮਾਨਾਂਵਾਲਾ ਜੀਟੀ ਰੋਡ ਉੱਪਰ ਨਾਕੇ ਲਗਾ ਕੇ ਬਦਲਵੇਂ ਰੂਟਾਂ ਰਾਹੀਂ ਆਵਾਜਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਭਾਰੀ ਵਾਹਨਾਂ, ਬੱਸਾਂ ਅਤੇ ਟਰੱਕਾਂ ਨੂੰ ਸੜਕ ਉੱਪਰ ਹੀ ਰੋਕ ਲਿਆ ਗਿਆ, ਜਿਸ ਕਾਰਨ ਇਸ ਰਸਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੰਡਿਆਲਾ ਗੁਰੂ ਪੁਲੀਸ ਨੇ ਤਰਨਤਾਰਨ ਬਾਈਪਾਸ ਉੱਪਰ ਨਾਕਾ ਲਗਾ ਕੇ ਅੰਮ੍ਰਿਤਸਰ ਆਉਣ ਜਾਣ ਵਾਲੀ ਆਵਾਜਾਈ ਨੂੰ ਬਦਲਵੇਂ ਰਸਤਿਓਂ ਲੰਘਾਇਆ।