ਨਵੀਂ ਦਿੱਲੀ: ਸੇਵਾਮੁਕਤ ਫੰਡ ਬਾਡੀ ਈਪੀਐੱਫਓ ਨੇ ਅੱਜ ਕਿਹਾ ਕਿ ਉਸ ਨੇ ਪੈਨਸ਼ਨਾਂ ਦੇ 868 ਕਰੋੜ ਰੁਪਏ ਦੇ ਨਾਲ ਹੀ 105 ਕਰੋੜ ਰੁਪਏ ਦਾ ਏਰੀਅਰ ਵੀ ਜਾਰੀ ਕਰ ਦਿੱਤਾ ਹੈ। ਕੇਂਦਰੀ ਕਿਰਤ ਮੰਤਰਾਲੇ ਨੇ ਦੱਸਿਆ ਕਿ ਈਪੀਐੱਫਓ ਦੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਸੰਸਥਾ ਟਰੱਸਟੀਆਂ ਦੇ ਕੇਂਦਰੀ ਬੋਰਡ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ ਜਿਨ੍ਹਾਂ ’ਚ ਪੈਨਸ਼ਨ ਦੀ ਕਮਿਊਟ ਰਾਸ਼ੀ ਨੂੰ ਪੈਨਸ਼ਨ ਦੇ ਨਾਲ ਦੇਣ ਦੀ ਮੰਗ ਵੀ ਸ਼ਾਮਲ ਸੀ।
-ਪੀਟੀਆਈ