ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਣ ਮਗਰੋਂ ਭਾਵਨਗਰ ਥਾਣੇ ਨੂੰ ਸੀਲ ਕਰ ਦਿੱਤਾ ਗਿਆ ਹੈ। ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚ 26 ਅਤੇ 32 ਸਾਲ ਦੇ ਦੋ ਹੈੱਡ ਕਾਂਸਟੇਬਲ ਅਤੇ ਇੱਕ 24 ਸਾਲ ਦਾ ਕਾਂਸਟੇਬਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਕੁੱਝ ਦਿਨਾਂ ਦੀ ਛੁੱਟੀ ਪੂਰੀ ਹੋਣ ਮਗਰੋਂ 12 ਜੂਨ ਨੂੰ ਕਾਂਗੜਾ ਤੋਂ ਆਪਣੇ ਘਰੋਂ ਪਰਤੇ ਸਨ, ਜਦੋਂਕਿ ਇੱਕ ਚੌਰਾ ਵਿੱਚ ਆਰਜ਼ੀ ਡਿਊਟੀ ਦੇ ਕੇ ਆਇਆ ਸੀ। ਕਿੰਨੌਰ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਭਾਵਨਗਰ ਸ਼ਹਿਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।
-ਪੀਟੀਆਈ