ਸੰਜੀਵ ਤੇਜਪਾਲ
ਮੋਰਿੰਡਾ, 3 ਜੂਨ
ਸਥਾਨਕ ਵਾਰਡ ਨੰਬਰ 1 ਮਿੱਲ ਰੋਡ ਸਥਿਤ ਇਕ ਘਰ ਵਿੱਚ ਬੀਤੀ ਰਾਤ ਲਗਪਗ 1 ਵਜੇ ਆਲਮ ਨਾਂ ਦੇ ਸ਼ਖ਼ਸ ਨੇ ਸੁੱਤੀ ਪਈ ਆਪਣੀ ਪਤਨੀ ਕਾਜਲ (26) ਅਤੇ ਸਾਲੀ ਦੇ ਮੁੰਡੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਉਹਦੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵੇਂ ਜ਼ਖ਼ਮੀ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ। ਹਾਲਾਂਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਨੇ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਖਾਧੀ ਤੇ ਮਗਰੋਂ ਖੁ਼ਦ ਪੁਲੀਸ ਸਟੇਸ਼ਨ ਵਿੱਚ ਪੇਸ਼ ਹੋ ਗਿਆ।