ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਆਪਣੀ ਪੂਰੀ ਇੱਕ ਸਾਲ ਦੀ ਮੁਫ਼ਤ ਹਵਾਈ ਯਾਤਰਾ ਦਿੱਲੀ ਵਿੱਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੇ ਲੇਖੇ ਲਾ ਦਿੱਤੀ। ਹਰੇਕ ਸੰਸਦ ਮੈਂਬਰ ਨੂੰ ਸਾਲ ਭਰ ਵਿੱਚ 34 ਮੁਫ਼ਤ ਹਵਾਈ ਯਾਤਰਾ ਦਿੱਤੀ ਜਾਂਦੀ ਹੈ। ਸ੍ਰੀ ਸੰਜੇ ਸਿੰਘ ਨੇ ਬਿਹਾਰ ਦੇ ਫਸੇ ਮਜ਼ਦੂਰਾਂ ਨੂੰ ਆਪਣੀ ਸਾਰੀ ਮੁਫ਼ਤ ਹਵਾਈ ਯਾਤਰਾ ਰਾਹੀਂ ਪਟਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਸੰਸਦ ਮੈਂਬਰ ਸੰਜੇ ਸਿੰਘ ਨੇ ਆਪਣੇ ਸਾਰੇ ਮਜ਼ਦੂਰ ਸਾਥੀਆਂ ਸਮੇਤ ਵਿਸਤਾਰਾ ਏਅਰ ਲਾਈਨ ਦੀ ਫਲਾਈਟ ਯੂਕੇ -715 ਤੋਂ ਦਿੱਲੀ ਹਵਾਈ ਅੱਡੇ ਤੋਂ ਸ਼ਾਮ ਨੂੰ ਰਵਾਨਾ ਕੀਤੀ। ਇਸ ਤੋਂ ਪਹਿਲਾਂ ਸੰਜੇ ਸਿੰਘ ਵੱਲੋਂ ਹਜ਼ਾਰਾਂ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਇਆ ਗਿਆ ਸੀ। 45 ਬੱਸਾਂ ਚਲਾਈਆਂ ਗਈਆਂ ਹਨ ਅਤੇ ਬੱਸਾਂ ਰੋਜ਼ਾਨਾ ਮਜ਼ਦੂਰਾਂ ਨੂੰ ਲੈ ਕੇ ਜਾ ਰਹੀਆਂ ਹਨ।