ਨਵੀਂ ਦਿੱਲੀ, 10 ਜੁਲਾਈ
ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਸੀਈ) ਨੇ ਆਖਰਕਾਰ ਦਸਵੀਂ ਤੇ +2 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਪ੍ਰੀਖਿਆਰਥੀ cisce.org ’ਤੇ ਆਪਣਾ ਰਿਜ਼ਲਟ ਦੇ ਸਕਦੇ ਹਨ। ਕਰੋਨਾ ਕਾਰਨ ਪੈਦਾ ਹੋਏ ਹਾਲਾਤ ਕਾਰਨ ਇਸ ਵਾਰ ਬੋਰਡ ਨੇ ਮੈਰਿਟ ਸੂਚੀ ਜਾਰੀ ਨਹੀਂ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵਾਰ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ 99.34 ਫੀਸਦ ਰਿਹਾ। ਪ੍ਰੀਖਿਆ ਵਿੱਚ 2,06,525 ਵਿਦਿਆਰਥੀ ਬੈਠ, ਜਿਨ੍ਹਾਂ ਵਿੱਚੋਂ 1,377 ਫੇਲ੍ਹ ਹੋਏ। +2 ਦੀ ਪ੍ਰੀਖਿਆ ਵਿੱਚ 85,611 ਵਿਦਿਆਰਥੀ ਬੈਠੇ ਤੇ 2,798 ਫੇਲ੍ਹ ਹੋਏ ਹਨ। ਇਸ ਜਮਾਤ ਦਾ ਨਤੀਜਾ 96.84 ਫੀਸਦ ਰਿਹਾ।