ਮੁੰਬਈ, 30 ਜੂਨ
ਬੰਬਈ ਹਾਈ ਕੋਰਟ ਨੇ ਅੱਜ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖ਼ਿਲਾਫ਼ ਦਾਇਰ ਦੋ ਐੱਫਆਈਆਰ ਮਨਸੂਖ ਕਰ ਦਿੱਤੀਆਂ ਹਨ। ਪਾਲਘਰ ’ਚ ਕੁੱਟ-ਕੁੱਟ ਕੇ ਸਾਧੂਆਂ ਦੀ ਕੀਤੀ ਹੱਤਿਆ ਅਤੇ ਲੌਕਡਾਊਨ ਵਿਚਾਲੇ ਬਾਂਦਰਾ ਰੇਲਵੇ ਸਟੇਸ਼ਨ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੇ ਇਕੱਠੇ ਹੋਣ ਦੇ ਮਾਮਲੇ ’ਚ ਕਥਿਤ ਭੜਕਾਊ ਟਿੱਪਣੀਆਂ ਲਈ ਉਸ ਖ਼ਿਲਾਫ਼ ਦੋ ਕੇਸ ਦਰਜ ਕਰਵਾਏ ਗਏ ਸੀ।
ਜਸਟਿਸ ਉੱਜਲ ਭੁਯਾਨ ਤੇ ਰਿਆਜ਼ ਚਾਗਲਾ ਦੇ ਬੈਂਚ ਨੇ ਆਪਣੇ ਅੰਤਰਿਮ ਹੁਕਮਾਂ ’ਚ ਕਿਹਾ ਕਿ ਪਹਿਲੀ ਨਜ਼ਰੇ ਗੋਸਵਾਮੀ ਖ਼ਿਲਾਫ਼ ਕਿਸੇ ਅਪਰਾਧ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਤੇ ਉਸ ਦਾ ਇਰਾਦਾ ਸਮਾਜਿਕ ਮਾਹੌਲ ਨੂੰ ਵਿਗਾੜਨ ਜਾਂ ਹਿੰਸਾ ਭੜਕਾਉਣ ਦਾ ਨਹੀਂ ਸੀ। ਗੋਸਵਾਮੀ ਖ਼ਿਲਾਫ਼ ਨਾਗਪੁਰ ਤੇ ਮੁੰਬਈ ’ਚ ਕੇਸ ਦਰਜ ਕੀਤੇ ਗਏ ਸਨ। -ਪੀਟੀਆਈ