ਨਵੀਂ ਦਿੱਲੀ, 13 ਜੁਲਾਈ
ਭਾਰਤ ’ਚ ਅੱਜ ਕਰੋਨਾਵਾਇਰਸ ਦੇ ਰਿਕਾਰਡ 28,701 ਮਾਮਲੇ ਸਾਹਮਣੇ ਆਏ ਹਨ। ਮੁਲਕ ’ਚ ਕੋਵਿਡ-19 ਦੇ ਹੁਣ ਤੱਕ ਉਜਾਗਰ ਹੋਏ ਮਾਮਲਿਆਂ ਦੀ ਗਿਣਤੀ 8,78,254 ਹੋ ਗਈ ਹੈ। ਜਦਕਿ 24 ਘੰਟਿਆਂ ਵਿਚ 500 ਮੌਤਾਂ ਨਾਲ ਹੁਣ ਤੱਕ ਕੁੱਲ 23,174 ਮੌਤਾਂ ਭਾਰਤ ਵਿਚ ਹੋ ਚੁੱਕੀਆਂ ਹਨ। 5,53,470 ਲੋਕ ਤੰਦਰੁਸਤ ਵੀ ਹੋ ਚੁੱਕੇ ਹਨ। ਕਰੋਨਾਵਾਇਰਸ ਦੇ ਐਕਟਿਵ ਕੇਸ ਇਸ ਵੇਲੇ 3,01,609 ਹਨ। ਇਸ ਤਰ੍ਹਾਂ ਸਿਹਤਯਾਬੀ ਦੀ ਦਰ ਕਰੀਬ 63.01 ਫ਼ੀਸਦ ਹੈ।
ਲਗਾਤਾਰ ਚੌਥੇ ਦਿਨ 26 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਮੁਤਾਬਕ ਹੁਣ ਤੱਕ ਕੋਵਿਡ ਟੈਸਟ ਲਈ 1,18,06,256 ਨਮੂਨੇ ਲਏ ਜਾ ਚੁੱਕੇ ਹਨ। ਐਤਵਾਰ ਕਰੀਬ 2,19,103 ਨਮੂਨੇ ਟੈਸਟ ਲਈ ਲਏ ਗਏ ਹਨ। 24 ਘੰਟਿਆਂ ਵਿਚ ਮਹਾਰਾਸ਼ਟਰ ਵਿਚ ਸਭ ਤੋਂ ਵੱਧ 173, ਕਰਨਾਟਕ ’ਚ 71, ਤਾਮਿਲਨਾਡੂ ਵਿਚ 68, ਦਿੱਲੀ ਵਿਚ 37, ਪੱਛਮੀ ਬੰਗਾਲ ਵਿਚ 26, ਉੱਤਰ ਪ੍ਰਦੇਸ਼ ’ਚ 21 ਮੌਤਾਂ ਹੋਈਆਂ ਹਨ। ਮੌਤਾਂ ਦੇ ਮਾਮਲੇ ’ਚ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ ਸਭ ਤੋਂ ਵੱਧ ਪ੍ਰਭਾਵਿਤ ਹਨ।
-ਪੀਟੀਆਈ