ਦੁਬਈ, 13 ਜੁਲਾਈ
ਯੂ.ਏ.ਏ. ’ਚ ਇੱਕ ਭਾਰਤੀ ਵਿਅਕਤੀ ਅਤੇ ਉਸਦੀ ਪਤਨੀ ’ਤੇ ਆਪਣੇ ਮਾਲਕ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਚੱਲੇਗਾ। ਮਾਲਕ ਵੱਲੋਂ ਉਕਤ ਵਿਅਕਤੀ ’ਤੇ ਕੰਮ ’ਤੇ ਨਾ ਆਉਣ ਅਤੇ ਕਿਸੇ ਹੋਰ ਕਿਸੇ ਹੋਰ ਕੰਪਨੀ ਕੰਮ ਕਰਨ ਦਾ ਦੋਸ਼ ਲਾਉਂਦਿਆਂ ਭਗੌੜਾ ਹੋਣ ਦਾ ਕੇਸ ਦਰਜ ਕਰਵਾਇਆ ਸੀ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 36 ਸਾਲਾ ਮੁਲਜ਼ਮ ਭਾਰਤੀ ਵਿਅਕਤੀ ਨੇ ਆਪਣੇ ਮਾਲਕ ਨੂੰ ਕਥਿਤ ਧਮਕੀ ਦਿੱਤੀ ਕਿ ਜੇਕਰ ਉਸ ਨੇ ਕੇਸ ਵਾਪਸ ਨਾ ਲਿਆ ਤਾਂ ਉਹ ਉਸਨੂੰ ਪਰਿਵਾਰ ਸਣੇ ਜਾਨੋਂ ਮਾਰ ਦੇਵੇਗਾ ਲੈਣ ਲਈ ਭਾਰਤੀ ਜੋੜੇ ਵੱਲੋਂ ਉਸਨੂੰ ਪਰਿਵਾਰ ਸਣੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਰਿਪੋਰਟ ਮੁਤਾਬਕ ਮੁਲਜ਼ਮ ਦੀ ਪਤਨੀ, ਜੋ ਕਿ ਫਰਾਰ ਹੈ, ਵੱਲੋਂ ਮਾਲਕ ਨਾਲ ਵਟਸਐਪ ’ਤੇ ਗਾਲੀ- ਗਲੋਚ ਕੀਤਾ ਗਿਆ। ਰਿਪੋਰਟ ’ਚ ਪੀੜਤ ਤੇ ਮੁਲਜ਼ਮਾਂ ਦਾ ਨਾਂ ਨਹੀਂ ਦਿੱਤਾ ਗਿਆ।
-ਪੀਟੀਆਈ