ਨਵੀਂ ਦਿੱਲੀ, 14 ਜੁਲਾਈ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ(ਸੀਬੀਐੱਸਈ) ਵੱਲੋਂ 15 ਜੁਲਾਈ ਨੂੰ ਦਸਵੀਂ ਜਮਾਤ ਦੇ ਨਤੀਜੇ ਐਲਾਨ ਕੀਤਾ ਜਾਵੇਗਾ। ਬੋਰਡ ਨੇ ਸੋਮਵਾਰ ਨੂੰ 12 ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ ਜਦ ਕਿ ਇਸ ਬਾਰੇ ਪਹਿਲਾਂ ਕੋਈ ਜਾਣਕਾਰ ਨਹੀਂ ਦਿੱਤੀ ਗਈ ਸੀ। ਅੱਜ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਨੇ ਟਵਿਟਰ ‘ਤੇ ਕਿਹਾ “ਮੇਰੇ ਪਿਆਰੇ ਬੱਚਿਓ, ਉਨ੍ਹਾਂ ਦੇ ਮਾਪਿਓ ਤੇ ਅਧਿਆਪਕੋ ਸੀਬੀਐਸਈ ਦਾ ਦਸਵੀਂ ਦਾ ਨਤੀਜਾ ਭਲਕੇ ਐਲਾਨਿਆਂ ਜਾ ਰਿਹਾ ਹੈ। ਮੈਂ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।”