ਜੇਬੀ ਸੇਖੋਂ/ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 21 ਜੂਨ
ਸ਼ਹਿਰ ਦੀ ਗਉੂਸ਼ਾਲਾ ਨੇੜੇ ਸਥਿਤ ਕੇਲਿਆਂ ਦੇ ਗੋਦਾਮ ਵਿੱਚ ਲੱਗੇ ਏਸੀ ਦੀ ਰਿਪੇਅਰ ਮੌਕੇ ਹੋਏ ਧਮਾਕੇ ਵਿੱਚ ਏਸੀ ਦੀ ਮੁਰੰਮਤ ਕਰ ਰਹੇ ਮਕੈਨਿਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ (33) ਪੁੱਤਰ ਓਮ ਪ੍ਰਕਾਸ਼ ਵਾਸੀ ਰੋਹਤਕ (ਹਰਿਆਣਾ) ਵਜੋਂ ਹੋਈ ਹੈ ਜਦ ਕਿ ਜ਼ਖ਼ਮੀ ਹੋਏ ਉਸ ਦੇ ਸਾਥੀ ਅੰਚਲ ਪੁੱਤਰ ਜਿੰਦਰ ਵਾਸੀ ਰੋਹਤਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮਕੈਨਿਕ ਦੇ ਨਾਲ ਆਇਆ ਤੀਜਾ ਸਾਥੀ ਸੰਦੀਪ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਿਆ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਸ਼ਹਿਰ ਦੀ ਗਉੂਸ਼ਾਲਾ ਕੋਲ ਸਥਿਤ ਕੇਲਿਆਂ ਦੇ ਗੋਦਾਮ ਵਿੱਚ ਲੱਗੇ ਏਸੀ ਦੀ ਰਿਪੇਅਰ ਕਰਦਿਆਂ ਜ਼ੋਰਦਾਰ ਧਮਾਕਾ ਹੋਇਆ ਜਿਸ ਦੌਰਾਨ ਏਸੀ ਦੀ ਰਿਪੇਅਰ ਕਰ ਰਹੇ ਮਕੈਨਿਕ ਦੇ ਸਿਰ ਮੂੰਹ ਅਤੇ ਛਾਤੀ ’ਤੇ ਗੰਭੀਰ ਜ਼ਖਮ ਹੋ ਗਏ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮਕੈਨਿਕ ਮੌਕੇ ’ਤੇ ਦਮ ਤੋੜ ਗਿਆ ਜਦ ਕਿ ਕੋਲ ਖੜ੍ਹਾ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਕੇਲਿਆਂ ਦਾ ਗੋਦਾਮ ਨਿਸ਼ਾਦ ਪੁੱਤਰ ਅਲਾਉਦੀਨ ਵਾਸੀ ਮੁਜੱਫਰ ਨਗਰ ਯੂ.ਪੀ. ਦਾ ਦੱਸਿਆ ਜਾ ਰਿਹਾ ਹੈ। ਗੜ੍ਹਸ਼ੰਕਰ ਪੁਲੀਸ ਵਲੋਂ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।