ਨਿਊ ਯਾਰਕ, 7 ਜੁਲਾਈ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਟਿਕ-ਟੌਕ ਸਮੇਤ ਚੀਨੀ ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਲਗਾ ਰਿਹਾ ਹੈ।
ਪੋਂਪੀਓ ਨੇ ਕਿਹਾ, “ਟਿਕ-ਟੌਕ ਕੌਮੀ ਸੁਰੱਖਿਆ ਲਈ ਖਤਰਾ ਹੈ ਤੇ ਦੇਸ਼ ਵਾਸੀਆਂ ਨੂੰ ਸਲਾਹ ਹੈ ਕਿ ਉਹ ਆਪਣਾ ਡਾਟਾ ਗੁਪਤ ਰੱਖਣ ਲਈ ਚੀਨੀ ਐਪਸ ਦੀ ਵਰਤੋਂ ਦੀ ਆਦਤ ਛੱਡ ਦੇਣ। ਭਾਰਤ ਨੇ ਵੀ ਹਾਲ ਹੀ ਦੌਰਾਨ ਚੀਨ ਦੀਆਂ 59 ਐਪਸ ’ਤੇ ਪਾਬੰਦੀ ਲਗਾਈ ਹੈ।