ਪੇਈਚਿੰਗ, 7 ਜੁਲਾਈ
ਦਵਾਈਆਂ ਦਾ ਨਿਰਮਾਣ ਕਰਨ ਵਾਲੀ ਚੀਨੀ ਕੰਪਨੀ ਸਿਨੋਵੈਕ ਨੂੰ ਕੋਵਿਡ-19 ਵੈਕਸੀਨ ‘ਕਰੋਨਾਵੈਕ’ ਦੇ ਤੀਜੇ ਗੇੜ ਦਾ ਕਲੀਨਿਕਲ ਟਰਾਇਲ ਸ਼ੁਰੂ ਕਰਨ ਸਬੰਧੀ ਪ੍ਰਵਾਨਗੀ ਮਿਲ ਗਈ ਹੈ। ਸਿਨੋਵੈਕ ਨੇ ਕਿਹਾ ਕਿ ਨੌਂ ਹਜ਼ਾਰ ਦੇ ਕਰੀਬ ਸਿਹਤ ਸੰਭਾਲ ਨਾਲ ਜੁੜੇ ਪੇਸ਼ੇਵਰ ਬ੍ਰਾਜ਼ੀਲ ਦੇ ਕਈ ਰਾਜਾਂ ਵਿੱਚ ਸੀਪੀਵਿਡ-19 ਵਿਸ਼ੇਸ਼ ਸਹੂਲਤਾਂ ਵਾਲੀਆਂ 12 ਕਲੀਨਿਕਲ ਸਾਈਟਾਂ ’ਤੇ ਕੰਮ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਹਰੇਕ ਕਲੀਨਿਕਲ ਸਾਈਟ ਤੋਂ ਨੈਤਿਕ ਪ੍ਰਵਾਨਗੀ ਮਗਰੋਂ ਉਮੀਦਵਾਰਾਂ (ਮਨੁੱਖਾਂ) ਦਾ ਦਾਖ਼ਲਾ ਸ਼ੁਰੂ ਹੋ ਜਾਵੇਗਾ। ਇਹ ਅਧਿਐਨ ਦਵਾਈਆਂ ਦੇ ਪ੍ਰਮੁੱਖ ਬ੍ਰਾਜ਼ੀਲਿਆਈ ਨਿਰਮਾਤਾ ਇੰਸਟੀਟਿਊਟੋ ਬੁਟਾਨਟਾਨ ਦੀ ਭਾਈਵਾਲੀ ਨਾਲ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ