ਫਾਜ਼ਿਲਕਾ: ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਨੇ ਸ਼ਹਿਰ ਨੂੰ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਅੱਜ 40 ਲੱਖ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਦੇ ਕੂੜਾ-ਕਰਕਟ ਦੇ ਨਿਪਟਾਰੇ ਲਈ ਮਸ਼ੀਨੀਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਇਸ ਪ੍ਰਾਜੈਕਟ ਤਹਿਤ ਲਿਆਂਦੀਆਂ ਮਸ਼ੀਨਾਂ ਜ਼ਰੀਏ ਗਿੱਲੇ ਅਤੇ ਸੁੱਕੇ ਕੂੜੇ ਦਾ ਵੱਖ ਵੱਖ ਨਿਪਟਾਰਾ ਕੀਤਾ ਜਾਵੇਗਾ। ਮਸ਼ੀਨਾਂ ਦੀ ਮਦਦ ਨਾਲ ਲਿਫ਼ਾਫ਼ੇ, ਲੋਹਾ, ਮਿੱਟੀ ਅਤੇ ਧੂੜ ਕਣਾਂ ਨੂੰ ਬੇਲਣ ਮਸ਼ੀਨ ਵਿੱਚ ਕੱਢ ਕੇ ਗਿਲੇ ਕੂੜੈ ਤੋਂ ਖਾਦ ਤਿਆਰ ਕੀਤੀ ਜਾਵੇਗੀ। ਇਸ ਮੌਕੇ ਰਜਨੀਸ਼ ਕੁਮਾਰ ਈਓ, ਨਰੇਸ਼ ਖੇੜਾ ਸਨੈਟਰੀ ਇੰਸਪੈਕਟਰ, ਪਰਮਜੀਤ ਸਿੰਘ ਪੰਮੀ, ਮਨੀਸ਼ ਕਟਾਰੀਆ, ਸੱਤਪਾਲ ਭੂਸਰੀ, ਫਤਿਹ ਚੰਦ, ਸੁਭਾਸ਼ ਚਾਵਰੀਆ, ਅਰਜੁਨ ਕੁਮਾਰ, ਗੌਤਮ ਕੁਮਾਰ, ਲਵਲੀ, ਨੀਲਾ ਮਦਾਨ, ਸੱਤਪਾਲ ਭੂਸਰੀ, ਰਾਜ ਸਿੰਘ ਅਤੇ ਨੱਥੂ ਚਿਸ਼ਤੀ ਹਾਜ਼ਰ ਸਨ।
-ਨਿੱਜੀ ਪੱਤਰ ਪ੍ਰੇਰਕ