ਨਵੀਂ ਦਿੱਲੀ, 28 ਅਗਸਤ
ਬੈਂਕਾਂ ਦੇ ਬੋਰਡ ਬਿਊਰੋ (ਬੀਬੀਬੀ) ਨੇ ਭਾਰਤੀ ਸਟੇਟ ਬੈਂਕ ਦੇ ਅਗਲੇ ਚੇਅਰਮੈਨ ਵਜੋਂ ਬੈਂਕ ਦੇ ਸਭ ਤੋਂ ਸੀਨੀਅਰ ਪ੍ਰਬੰਧਕੀ ਨਿਰਦੇਸ਼ਕ ਦਿਨੇਸ਼ ਕੁਮਾਰਾ ਖਾਰਾ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਐੱਸਬੀਆਈ ਦੇ ਮੌਜੂਦਾ ਚੇਅਰਮੈਨ ਰਜਨੀਸ਼ ਕੁਮਾਰ ਦਾ ਤਿੰਨ ਸਾਲ ਦਾ ਕਾਰਜਕਾਲ 7 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ। ਊਂਜ ਚੇਅਰਮੈਨ ਦੇ ਅਹੁਦੇ ਦੀ ਦੌੜ ਲਈ ਰਾਖਵੇਂ ਰੱਖੇ ਊਮੀਦਵਾਰਾਂ ਦੀ ਸੂਚੀ ਵਿੱਚ ਚਾਲਾ ਸ੍ਰੀਨਿਵਾਸੁਲੂ ਸ਼ੈੱਟੀ ਵੀ ਸ਼ਾਮਲ ਹਨ।