ਕੋਟਾਯਮ: ਇਥੋਂ ਦੀ ਅਦਾਲਤ ਨੇ ਕੇਰਲਾ ’ਚ ਈਸਾਈ ਸਾਧਵੀ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਘਿਰੇ ਪਾਦਰੀ ਫਰੈਂਕੋ ਮੁਲੱਕਲ ਨੂੰ ਅੱਜ ਸਖ਼ਤ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ। ਪਾਦਰੀ ਨੂੰ ਕੇਸ ਦੀ ਸੁਣਵਾਈ ਮੌਕੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਵੀ ਮੁਲੱਕਲ ਅਦਾਲਤ ’ਚ ਹਾਜ਼ਰ ਸੀ। ਅਦਾਲਤ ਨੇ ਉਸ ਨੂੰ ਜ਼ਮਾਨਤ ਦਿੰਦਿਆਂ ਹਦਾਇਤ ਕੀਤੀ ਕਿ ਉਹ 13 ਅਗਸਤ ਨੂੰ ਚਾਰਜਸ਼ੀਟ ਪੜ੍ਹੇ ਜਾਣ ਤੱਕ ਸੂਬਾ ਛੱਡ ਕੇ ਨਹੀਂ ਜਾਵੇਗਾ ਅਤੇ ਕੇਸ ਦੀ ਹਰ ਤਰੀਕ ’ਤੇ ਉਸ ਨੂੰ ਅਦਾਲਤ ’ਚ ਹਾਜ਼ਰ ਰਹਿਣਾ ਪਵੇਗਾ। ਅਦਾਲਤ ਨੇ ਉਸ ਨੂੰ ਨਵੀਆਂ ਜਾਮਨੀਆਂ ਅਤੇ ਮੁਚੱਲਕੇ ਭਰਨ ਦੀ ਵੀ ਹਦਾਇਤ ਕੀਤੀ ਹੈ। -ਪੀਟੀਆਈ