ਨਵੀਂ ਦਿੱਲੀ/ਕਾਠਮੰਡੂ: ਨੇਪਾਲ ਸਰਕਾਰ ਨੇ ਭਾਰਤ ਨਾਲ ਚੱਲ ਰਹੇ ਵਿਵਾਦ ਦੌਰਾਨ ਨਵਾਂ ਮੋਰਚਾ ਖੋਲ੍ਹਦਿਆਂ ਬਿਹਾਰ ਨੇੜਲੇ ਵਿਵਾਦਤ ਸਰਹੱਦੀ ਇਲਾਕੇ ’ਚ ਹੈਲੀਪੈਡ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਉੱਤਰਾਖੰਡ ਨਾਲ ਲੱਗਦੇ ਇਲਾਕੇ (ਨੋ ਮੈਨਜ਼ ਲੈਂਡ) ’ਚ ਸੀਸੀਟੀਵੀ ਕੈਮਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਨੇਪਾਲ ਸਰਕਾਰ ਨੇ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਵਿਚਲੇ ਵਾਲਮੀਕਿ ਟਾਈਗਰ ਰਿਜ਼ਰਵ ਨੇੜੇ ਹੈਲੀਪੈਡ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਨੇੜੇ ਸੀਸੀਟੀਵੀ ਕੈਮਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। -ਆਈਏਐੱਨਐੱਸ