ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਕਰੋਨਾਵਾਇਰਸ ਦੇ 105 ਨਵੇਂ ਕੇਸਾਂ ਅਤੇ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 2912 ਤੱਕ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਡਾ. ਜਸਲੀਨ ਸੇਠੀ, ਕਾਂਗਰਸ ਦਾ ਇੱਕ ਹੋਰ ਕੌਂਸਲਰ, ਸੀਆਈਏ ਸਟਾਫ ਦਾ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਤੇ ਫਿਲੌਰ ਦਾ ਡੀਐੱਸਪੀ ਵੀ ਪਾਜ਼ੇਟਿਵ ਆਇਆ ਹੈ। ਇਸੇ ਦੌਰਾਨ ਸਿਹਤਯਾਬ ਹੋਣ ਮਗਰੋਂ ਅੱਜ 50 ਮਰੀਜ਼ਾਂ ਨੂੰ ਘਰ ਭੇਜ ਦਿੱਤਾ ਗਿਆ ਹੈ।