ਨਵੀਂ ਦਿੱਲੀ, 29 ਅਗਸਤ
ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ‘ਐਕਟ ਆਫ ਗੌਡ’ ਦੇ ਬਿਆਨ ‘ਤੇ ਅੱਜ ਨਿਸ਼ਾਨਾ ਲਾਉਂਦਿਆਂ ਸਵਾਲ ਕੀਤਾ ਕੀ ਵਿੱਤ ਮੰਤਰੀ’ ਰੱਬੀ ਦਾ ਦੂਤ ਦੇ ਤੌਰ ’ਤੇ ਇਸ ਦਾ ਜੁਆਬ ਦੇਣਗੇ ਕਿ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਦੇਸ਼ ਦੀ ਆਰਥਿਕਤਾ ਦੇ ਕੁਪ੍ਰਬੰਧ ਦੀ ਵਿਆਖਿਆ ਕਿਵੇਂ ਕੀਤੀ ਜਾਵੇ। ਸਾਬਕਾ ਵਿੱਤ ਮੰਤਰੀ ਨੇ ਜੀਐੱਸਟੀ ਦੇ ਮੁੱਦੇ ’ਤੇ ਰਾਜਾਂ ਅੱਗੇ ਕਰਜ਼ਾ ਲੈਣ ਦੇ ਬਿਆਨ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਦੇ ਬਿਆਨ ’ਤੇ ਵਿਅੰਗ ਕਰਦਿਆਂ ਟਿੱਪਣੀ ਕੀਤੀ,‘ ਜੇ ਮਹਾਮਾਰੀ ਰੱਬੀ ਘਟਨਾ ਹੈ ਤਾਂ ਅਸੀ ਸਾਲ 2017-18, 2018-19 ਅਤੇ 2019-2020 ਦੌਰਾਨ ਆਰਥਿਕ ਕੁਪ੍ਰਬੰਧ ਦੀ ਕਿਵੇਂ ਵਿਆਖਿਆਂ ਕਰਾਂਗੇ ਤੇ ਇਸ ਨੂੰ ਕਿਸ ਦੇ ਸਿਰ ਮੜਾਂਗੇ। ਕੀ ਵਿੱਤ ਮੰਤਰੀ ਇਸ਼ਵਰ ਦੀ ਦੂਤ ਵਜੋਂ ਇਸ ਦਾ ਜੁਆਬ ਦੇਣਗੇ?”