ਪੱਤਰ ਪ੍ਰੇਰਕ
ਲਾਲੜੂ, 23 ਅਗਸਤ
ਹਫਤਾਵਾਰੀ ਲੌਕਡਾਊਨ ਦੇ ਚਲਦੇ ਲਾਲੜੂ ਸਮੇਤ ਇਲਾਕੇ ਦੇ ਸਾਰੇ ਬਾਜ਼ਾਰ ਬੰਦ ਰਹੇ ਪਰ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਦੇਰ ਰਾਤ ਤੱਕ ਖੁੱਲ੍ਹੇ ਰਹੇ। ਇਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਹਾਤਿਆਂ ਵਿੱਚ ਵੀ ਭੀੜ ਰਹੀ। ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਵੀ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਸਰਕਾਰੀ ਹੁਕਮਾਂ ਮੁਤਾਬਿਕ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਦੇ 6:30 ਵਜੇ ਤੱਕ ਹੈ। ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਸਪੱਸਟ ਕੀਤਾ ਕਿ ਸ਼ਰਾਬ ਦੇ ਠੇਕਿਆ ਦਾ ਸਮਾਂ ਵੀ ਸ਼ਾਮ 6:30 ਵਜੇ ਤੱਕ ਹੀ ਰੱਖਿਆ ਗਿਆ ਹੈ, ਜਿਹੜੇ ਹੁਕਮਾਂ ਦੀ ਉਲੰਘਣਾ ਕਰਨਗੇੇ, ੳਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।