ਢਾਕਾ, 6 ਸਤੰਬਰ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰਵਾਰ ਸ਼ੁੱਕਰਵਾਰ ਰਾਤ ਨੂੰ ਇਕ ਮਸਜਿਦ ਵਿੱਚ ਛੇ ਏਅਰ ਕੰਡੀਸ਼ਨਰਾਂ ’ਚ ਇਕੋ ਵੇਲੇ ਹੋਏ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਐਤਵਾਰ ਨੂੰ ਅੱਜ ਤਿੰਨ ਹੋਰ ਜ਼ਖ਼ਮੀਆਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਸ਼ਨਿੱਚਰਵਾਰ ਰਾਤ 11 ਵਜੇ ਤਕ ਇਕ ਬੱਚੇ ਸਮੇਤ ਘੱਟੋ-ਘੱਟ 21 ਨਮਾਜ਼ੀਆਂ ਦੀ ਮੌਤ ਹੋ ਗਈ ਸੀ। ਅਜਿਹਾ ਸ਼ੱਕ ਹੈ ਕਿ ਧਮਾਕੇ ਗੈਸ ਲੀਕ ਹੋਣ ਕਰਕੇ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਦਰਿਆ ਕਿਨਾਰੇ ਵਸੇ ਬੰਦਰਗਾਹੀ ਕਸਬੇ ਨਰਾਇਣਗੰਜ ਦੀ ਬੈਤੁਲ ਸਾਲਾਤ ਮਸਜਿਦ ਵਿੱਚ ਸ਼ੁੱਕਰਵਾਰ ਰਾਤ 9 ਵਜੇ ਦੇ ਕਰੀਬ ਹੋਏ। ਧਮਾਕੇ ਮੌਕੇ ਮਸਜਿਦ ਵਿੱਚ ਲੋਕ ਨਮਾਜ਼ ਅਦਾ ਕਰ ਰਹੇ ਸਨ।