ਸਾਂ ਫਰਾਂਸਿਸਕੋ, 9 ਅਗਸਤ
ਟਿਕਟੌਕ ਵੱਲੋਂ ਟਰੰਪ ਪ੍ਰਸ਼ਾਸਨ ਖਿਲਾਫ਼ ਮੰਗਲਵਾਰ ਨੂੰ ਅਦਾਲਤ ’ਚ ਕੇਸ ਦਾਖ਼ਲ ਕੀਤਾ ਜਾ ਸਕਦਾ ਹੈ। ਟਿਕਟੌਕ ’ਤੇ ਪਾਬੰਦੀ ਲਗਾਉਣ ਦੇ ਹੁਕਮਾਂ ਖਿਲਾਫ਼ ਚੀਨੀ ਕੰਪਨੀ ਅਦਾਲਤ ਜਾਵੇਗੀ। ਕੰਪਨੀ ਵੱਲੋਂ ਅਰਜ਼ੀ ’ਚ ਦਲੀਲ ਦਿੱਤੀ ਜਾਵੇਗੀ ਕਿ ਟਰੰਪ ਦੀ ਪਾਬੰਦੀ ਗ਼ੈਰਸੰਵਿਧਾਨਕ ਹੈ ਕਿਉਂਕਿ ਕੰਪਨੀ ਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ। ਅਰਜ਼ੀ ’ਚ ਇਹ ਵੀ ਕਿਹਾ ਜਾਵੇਗਾ ਕਿ ਟਿਕਟੌਕ ਅਮਰੀਕਾ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ ਅਤੇ ਇਹ ਦੋਸ਼ ਆਧਾਰਹੀਣ ਹਨ। ਟਰੰਪ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਸੀ ਕਿ ਟਿਕਟੌਕ ਵੱਲੋਂ ਇਕੱਤਰ ਕੀਤੇ ਗਏ ਡੇਟਾ ਨਾਲ ਚੀਨੀ ਕਮਿਊਨਿਸਟ ਪਾਰਟੀ ਨੂੰ ਅਮਰੀਕੀ ਨਾਗਰਿਕਾਂ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਜਾਵੇਗੀ। -ਆਈਏਐਨਐਸ