ਨਵੀਂ ਦਿੱਲੀ: ਇੱਥੇ ਅੱਜ ਮੈਡੀਕਲ ਦੇ ਇਕ 22 ਸਾਲਾ ਵਿਦਿਆਰਥੀ ਨੇ ਆਲ ਇੰਡੀਆ ਮੈਡੀਕਲ ਸੰਸਥਾ (ਏਮਸ) ਦੇ ਇਕ ਹੋਸਟਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। 2018 ਬੈਚ ਦਾ ਐੱਮਬੀਬੀਐੱਸ ਦਾ ਵਿਦਿਆਰਥੀ ਜੋ ਬੰਗਲੌਰ ਦਾ ਰਹਿਣ ਵਾਲਾ ਸੀ, ਹਸਪਤਾਲ ਦੇ ਮਨੋਵਿਗਿਆਨ ਵਾਰਡ ਵਿੱਚ ਦਾਖ਼ਲ ਸੀ ਅਤੇ ਉਸ ਦਾ ਦਿਮਾਗੀ ਸਿਹਤ ਸਬੰਧੀ ਸਮੱਸਿਆ ਦਾ ਇਲਾਜ ਚੱਲ ਰਿਹਾ ਸੀ। ਏਮਸ ਦੇ ਸੂਤਰਾਂ ਅਨੁਸਾਰ ਉਸ ਨੇ ਵਾਰਡ ’ਚੋਂ ਇਕ ਘੰਟੇ ਦੀ ਛੁੱਟੀ ਲਈ ਤੇ ਹੋਸਟਲ ਨੰਬਰ-19 ਦੀ ਛੱਤ ’ਤੇ ਪਹੁੰਚ ਗਿਆ ਜਿੱਥੋਂ ਉਸ ਨੇ ਛਾਲ ਮਾਰ ਦਿੱਤੀ। ਸ਼ਾਮ 6 ਵਜੇ ਹਾਦਸੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਉਸ ਨੂੰ ਟਰੌਮਾ ਸੈਂਟਰ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
-ਪੀਟੀਆਈ