ਪਾਲ ਸਿੰਘ ਨੌਲੀ
ਜਲੰਧਰ, 8 ਸਤੰਬਰ
ਜਲੰਧਰ ਕਮਿਸ਼ਨਰੇਟ ਪੁਲੀਸ ਵਲੋਂ ਚਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਦੋ ਤੇਜ਼ਧਾਰ ਹਥਿਆਰ, ਖਿਡੌਣਾ ਪਿਸਟਲ, ਮੋਟਰਸਾਈਕਲ ਅਤੇ 10,000 ਦੀ ਨਗ਼ਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਸੂਰਜ ਕੁਮਾਰ, ਪਲਵਿੰਦਰ ਸਿੰਘ ਪਿੰਡ ਜਗਪਾਲਪੁਰ ਕਪੂਰਥਲਾ, ਨਗਰ ਪਿੰਡ ਦੇ ਗੁਰੂਕਰਨ ਅਤੇ ਬੰਡਾਲਾ ਤੇ ਘੋੜਾ ਦੇ ਯਤਿਨ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਨੇ ਦੱਸਿਆ ਕਿ ਸੋਮਿਲ ਵਾਸੀ ਕ੍ਰਿਸ਼ਨਾ ਨਗਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਫੈਂਟਨਗੰਜ ਵਿਖੇ ਡਰਾਈ ਫਰੂਟ ਦਾ ਕਾਰੋਬਾਰ ਹੈ ਅਤੇ 13 ਅਗਸਤ ਨੂੰ ਕਰੀਬ 8.15 ਵਜੇ ਜਦੋਂ ਉਹ ਸ਼ਾਸਤਰੀ ਮਾਰਕੀਟ ਵਿਖੇ ਏਟੀਐੱਮ ਵਿੱਚ ਪੈਸੇ ਜਮ੍ਹਾਂ ਕਰਵਾ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਵਲੋਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਦੌਰਾਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ।