ਬਲਜੀਤ ਸਿੰਘ
ਸਰਦੂਲਗੜ੍ਹ, 16 ਅਗਸਤ
ਭਾਖੜਾ ਮੇਨ ਬਰਾਂਚ ਵਿੱਚੋਂ ਨਿਕਲਦੀ ਨਿਊ ਢੰਡਾਲ ਨਹਿਰ ਜੋ ਘੱਗਰ ਪਾਰਲੇ ਦਰਜਨ ਤੋਂ ਜ਼ਿਆਦਾ ਪਿੰਡਾਂ ਨੂੰ ਪੀਣ ਅਤੇ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਂਦੀ ਹੈ, ਵਿੱਚ ਪਾੜ ਪੈ ਗਿਆ। ਪਿੰਡ ਆਹਲੂਪੁਰ ਦੇ ਖੇਤਾਂ ’ਚ ਨਿਊ ਢੰਡਾਲ ਨਹਿਰ ਵਿੱਚ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਖੜੀ ਝੋਨੇ ਤੇ ਨਰਮੇ ਦੀ ਫ਼ਸਲ ’ਚ ਪਾਣੀ ਭਰ ਗਿਆ ਪਰ ਅਜੇ ਤੱਕ ਫ਼ਸਲ ਦੇ ਨੁਕਸਾਨ ਹੋਣ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਗੁਣਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਤੇ ਮਗਨਰੇਗਾ ਵਰਕਰਾਂ ਦੇ ਸਹਿਯੋਗ ਨਾਲ ਨਹਿਰ ਵਿੱਚ ਪਏ ਪਾੜ ਨੂੰ ਬੰਨ੍ਹ ਲਿਆ ਗਿਆ ਹੈ ਜਿਸ ਦੀ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਆਹਲੂਪੁਰ ਨੇ ਦੱਸਿਆ ਕਿ ਨਹਿਰ ਦੀ ਬੰਦੀ ਕਰਵਾਉਣ ਤੇ ਸੈਂਕੜੇ ਏਕੜ ਖੜ੍ਹੀ ਝੋਨੇ ਦੀ ਫ਼ਸਲ ਨੂੰ ਤਬਾਹ ਹੋਣ ਤੋਂ ਬਚਾ ਲੈ ਗਿਆ ਹੈ। ਸਰਪੰਚ ਦਾ ਕਹਿਣਾ ਹੈ ਕਿ ਨਹਿਰ ਟੁੱਟਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।