ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਸਤੰਬਰ
ਆਜ਼ਾਦ ਰੰਗਮਚ ਬਰਨਾਲਾ ਦੇ ਬੈਨਰ ਹੇਠ ਅਤੇ ਰਣਜੀਤ ਚੌਹਾਨ ਭੋਤਨਾ ਦੀ ਨਿਰਦੇਸ਼ਨਾ ਹੇਠ ਬਣੀ ਪੰਜਾਬੀ ਲਘੂ ਫਿਲਮ ‘ਬਰਕਤ’ ਨੇ ਊੱਘੇ ਕਲਾਕਾਰ ਰਾਣਾ ਰਣਵੀਰ ਤੇ ਬਸੰਤ ਫਾਉੂਂਡੇਸ਼ਨ ਵੱਲੋਂ ਸ਼ੁਰੂ ਕੀਤੇ ‘ਜ਼ਿੰਦਗੀ ਜ਼ਿੰਦਾਬਾਦ ਐਵਾਰਡ’ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਰਣਜੀਤ ਚੌਹਾਨ ਦੀ ਟੀਮ ਨੇ ਬਾਜ਼ੀ ਮਾਰੀ ਹੈ। ਨਿਰਮਾਤਾ/ਨਿਰਦੇਸ਼ਕ ਰਣਜੀਤ ਚੌਹਾਨ ਭੋਤਨਾ ਨੇ ਦੱਸਿਆ ਕਿ ਅਦਾਕਾਰ ਰਾਣਾ ਰਣਵੀਰ ਦੇ ਯੂਟਿਊਬ ਚੈਨਲ ’ਤੇ 8 ਲਘੂ ਫਿਲਮਾਂ ਅਪਲੋਡ ਕਰ ਕੇ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ‘ਬਰਕਤ’ ਫ਼ਿਲਮ ਨੇ ਸਰਵੋਤਮ ਫ਼ਿਲਮ, ਕਹਾਣੀ, ਡਾਇਲਾਗ, ਗੀਤਕਾਰ, ਮਿਊਜ਼ਿਕ ਅਤੇ ਚਾਈਲਡ ਆਰਟਿਸਟ ਦੇ ਤੌਰ ’ਤੇ 7 ਐਵਾਰਡ ਜਿੱਤ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਫ਼ਿਲਮ ਦੀ ਸਟਾਰਕਾਸਟ ਦਾ 12 ਸਤੰਬਰ ਲੇਖਕ ਜਸਵੰਤ ਜਫ਼ਰ ਲੁਧਿਆਣਾ ਵਿੱਚ ਉਚੇਚੇ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਫ਼ਿਲਮ ਵਿੱਚ ਰੇਸ਼ਮ ਚੌਹਾਨ ਕਹਾਣੀਕਾਰ ਤੋਂ ਇਲਾਵਾ ਸੁਖਪ੍ਰੀਤ ਚੌਹਾਨ, ਲਵਪ੍ਰੀਤ ਸੰਧੀ, ਰਵਨੀਤ ਕੌਰ, ਵੀਕੇ ਗੁੰਮਟੀ, ਐਚ.ਜੀਤ, ਗੁਰਕੀਰਤਨੇ ਜਿਥੇ ਅਹਿਮ ਭੂਮਿਕਾ ਨਿਭਾਈ ਹੈ, ਊੱਥੇ ਚਰਨਜੀਤ ਸਿੰਘ ਗਿੱਲ ਉਗੋਕੇ ਅਤੇ ਕੈਮਰਾਮੈਨ ਅਵਤਾਰ ਕਮਲ ਹਠੂਰ ਨੇ ਗੀਤਕਾਰੀ ਵਿੱਚ ਝੰਡੇ ਗੱਡੇ ਹਨ।