ਪਰਮਜੀਤ ਸਿੰਘ
ਫਾਜ਼ਿਲਕਾ, 24 ਜਨਵਰੀ
ਅੱਜ ਪਿੰਡ ਬੋਦੀ ਵਾਲਾ ਪਿੱਥਾ ਦੇ ਇੰਟਰਲੌਕ ਟਾਇਲ ਸੜਕ ਅਤੇ ਸੀਵਰੇਜ ਪਾਈਪ ਲਾਈਨ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਜੋ ਇਸ ਪ੍ਰਾਜੈਕਟ ਲੱਗਭੱਗ 20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਕੰਮ ਕਰਨ ਦੀ ਸ਼ੁਰੂਆਤ ਦਵਿੰਦਰ ਸਿੰਘ ਘੁਬਾਇਆ ਐੱਮਐੱਲਏ ਫਾਜ਼ਿਲਕਾ ਨੇ ਟੱਕ ਲਗਾ ਕੇ ਕੀਤੀ। ਸ੍ਰੀ ਘੁਬਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸੇਵਾਵਾ ਪ੍ਰਦਾਨ ਕਰਨ ਦੀਆ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਕੇ ਲੋਕਾਂ ਨੂੰ ਵਧੀਆ ਸਮਾਜਿਕ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸੰਜੇ ਕੁਮਾਰ ਨਾਈਨ, ਰਤਨ ਨਾਥ ਮੈਂਬਰ ਬਲਾਕ ਸਮਿਤੀ, ਧਰਮਪਾਲ ਐਕਸ ਸਰਪੰਚ, ਬੁੱਧ ਰਾਮ ਐਕਸ ਸਰਪੰਚ, ਵਿਨੋਦ ਕੁਮਾਰ ਨੰਬਰਦਾਰ, ਕ੍ਰਿਸ਼ਨ ਕੁਮਾਰ ਪੰਚ, ਬਿੱਟੁ ਪੰਚ, ਮਹਿੰਦਰ ਕੁਮਾਰ ਪੰਚ, ਮਦਨ ਲਾਲ ਪੰਚ, ਪ੍ਰਿਥੀ ਰਾਜ ਪੰਚ, ਮੋਹਨ ਲਾਲ ਘਰਵਾਲ ਹਾਜ਼ਰ ਸਨ।