ਲੁਧਿਆਣਾ (ਟਨਸ): ਕੇਂਦਰੀ ਖੇਤੀ ਕਾਨੂੰਨ ਖ਼ਿਲਾਫ਼ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਅੱਜ ਇੱਥੋਂ 30 ਡਾਕਟਰਾਂ ਦੀ ਟੀਮ ਐਂਬੂਲੈਂਸਾਂ ਅਤੇ ਹੋਰ ਮੈਡੀਕਲ ਸਹੂਲਤਾਂ ਸਮੇਤ ਦਿੱਲੀ ਦੀ ਟਿਕਰੀ ਹੱਦ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਈਐੱਨਟੀ ਸਰਜਨ ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ ਉਹ ਐਂਬੂਲੈਂਸਾਂ ਨਾਲ ਟਰੈਕਟਰ ਪਰੇਡ ’ਚ ਵੀ ਸ਼ਾਮਲ ਹੋਣਗੇ।