ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜਨਵਰੀ
ਇਥੋਂ ਦੇ ਸੱਤ ਵਿਦਿਅਕ ਅਦਾਰਿਆਂ ਨੂੰ ਚਲਾ ਰਹੀ ਏ.ਐਸ.ਟਰੱਸਟ ਤੇ ਮੈਨੇਜਮੈਂਟ ਕਮੇਟੀ ਦੀ ਚੋਣ ਹੋਈ। ਇਸ ਵਾਰ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਕਈ ਵੱਡੇ ਆਗੂ ਹਾਰ ਗਏ, ਜਿਸ ਵਿਚ ਯੂਥ ਕਾਂਗਰਸ ਦੇ ਆਗੂ ਅਮਿਤ ਤਿਵਾੜੀ ਵੀ ਸ਼ਾਮਲ ਹਨ। ਇਸ ਸੰਸਥਾ ਦੇ ਕੁੱਲ 5739 ਵੋਟਰ ਹਨ ਤੇ ਇਸ ਵਾਰ ਕਾਂਗਰਸ, ਭਾਜਪਾ ਤੇ ਅਜ਼ਾਦ ਉਮੀਦਵਾਰਾਂ ਸਣੇ ਕੁੱਲ 33 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਪਹਿਲੇ ਉਹ 20 ਉਮੀਦਵਾਰ ਚੁਣੇ ਜਾਣੇ ਸਨ ਜਿਨ੍ਹਾਂ ਨੂੰ ਵਧੇਰੇ ਵੋਟਾਂ ਪਈਆਂ ਹੋਣ। ਇਸ ਮੌਕੇ ਹਰ ਵੋਟਰ ਨੇ 20-20 ਵੋਟਾਂ ਪਾਈਆਂ। ਦੁਪਹਿਰੇ ਐਲਾਨੇ ਨਤੀਜੇ ਵਿਚ ਕਾਂਗਰਸ ਦੇ 10 ਅਤੇ ਭਾਜਪਾ ਦੇ 10 ਉਮੀਦਵਾਰ ਜੇਤੂ ਰਹੇ ਇਹ ਚੋਣ ਚਾਰ ਸਾਲਾਂ ਬਾਅਦ ਹੋਈ।